Connect with us

ਪੰਜਾਬੀ

ਐੱਸ ਜੀ ਡੀ ਗਰਾਮਰ ਸਕੂਲ,ਢੰਡਾਰੀ ਕਲਾਂ ਦੀਆ ਵਿਦਿਆਰਥਣਾਂ ਨੇ ਰਚਿਆ ਇਤਿਹਾਸ

Published

on

History made by the students of SGD Grammar School, Dhandari Kalan

ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਬਾਹਰਵੀਂ ਕਲਾਸ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਜਿਹਨਾਂ ਵਿੱਚ ਐੱਸ ਜੀ ਡੀ ਗਰਾਮਰ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣਾਂ ਪ੍ਰੇਰਨਾ ਚੌਹਾਨ ਨੇ 493/500 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ 5ਵਾਂ ਮੈਰਿਟ ਸਥਾਨ ਅਤੇ ਅੰਜਲੀ ਕੁਮਾਰੀ ਨੇ 489/500 ਅੰਕ ਪ੍ਰਾਪਤ ਕਰਕੇ 9ਵਾਂ ਸਥਾਨ ਹਾਸਿਲ ਕੀਤਾ।

ਜੋਤੀ ਕੁਮਾਰੀ ਨੇ 488/500 ਅੰਕ ਪ੍ਰਾਪਤ ਕਰਕੇ ਸਕੂਲ ਵਿਚ ਤੀਜੇ ਸਥਾਨ ‘ਤੇ ਰਹੀ। ਸਕੂਲ ਦਾ ਬਾਕੀ ਨਤੀਜਾ ਵੀ 100% ਰਿਹਾ। 13 ਬੱਚਿਆਂ ਨੇ 95% ਤੋਂ ਉੱਪਰ ਅੰਕ ਪ੍ਰਾਪਤ ਕੀਤੇ, 31 ਬੱਚਿਆਂ ਨੇ 90% ਤੋਂ ਉੱਪਰ ਅੰਕ ਪ੍ਰਾਪਤ ਕੀਤੇ। 36 ਬੱਚਿਆਂ ਨੇ 80% ਤੋਂ ਉੱਪਰ ਅੰਕ ਪ੍ਰਾਪਤ ਕੀਤੇ। ਬੱਚਿਆਂ ਦੀ ਇਸ ਪ੍ਰਾਪਤੀ ‘ਤੇ ਡਾਇਰੈਕਟਰ ਸ੍ਰੀ ਪ੍ਰਭੂ ਦੱਤ ਅਤੇ ਪ੍ਰਿੰਸੀਪਲ ਸਰੋਜ ਸ਼ਰਮਾ ਨੇ ਬੱਚਿਆਂ, ਉਹਨਾਂ ਦੇ ਮਾਤਾ-ਪਿਤਾ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Facebook Comments

Trending