Connect with us

ਪੰਜਾਬ ਨਿਊਜ਼

ਪੰਥਕ ਏਜੰਡੇ ਦੇ ਮੱਦੇਨਜ਼ਰ ਭਾਜਪਾ ‘ਚ ਘਰ ਵਾਪਸੀ ਕਰ ਸਕਦੇ ਹਨ ਅਕਾਲੀ ਦਲ ‘ਚ ਗਏ ਹਿੰਦੂ ਆਗੂ

Published

on

Hindu leaders who joined the Akali Dal may return home to the BJP in view of the Panthic agenda

ਲੁਧਿਆਣਾ : ਅਕਾਲੀ ਦਲ ਵੱਲੋਂ ਸੰਗਰੂਰ ਲੋਕ ਸਭਾ ਸੀਟ ‘ਤੇ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਜਿਸ ਤਰ੍ਹਾਂ ਪੰਥਕ ਏਜੰਡਾ ਅਪਣਾਇਆ ਜਾ ਰਿਹਾ ਹੈ, ਉਸ ਦੇ ਮੱਦੇਨਜ਼ਰ ਕਈ ਹਿੰਦੂ ਆਗੂ ਭਾਜਪਾ ‘ਚ ਘਰ ਵਾਪਸੀ ਕਰ ਸਕਦੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਵੱਡੀ ਗਿਣਤੀ ‘ਚ ਆਗੂਆਂ ਵੱਲੋਂ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਨੂੰ ਜੁਆਇਨ ਕੀਤਾ ਗਿਆ ਹੈ, ਉੱਥੇ ਹੀ ਕੁੱਝ ਆਗੂ ਆਪਣੀ ਪਾਰਟੀ ਛੱਡ ਕੇ ਅਕਾਲੀ ਦਲ ‘ਚ ਵੀ ਗਏ ਸਨ।

ਇਨ੍ਹਾਂ ਚੋਂ ਸਾਬਕਾ ਮੰਤਰੀ ਸੰਸਦ ਮੈਂਬਰ, ਵਿਧਾਇਕ ਅਤੇ ਵੱਡੇ ਆਗੂ ਵੀ ਸ਼ਾਮਲ ਹਨ, ਜੋ ਆਪਣੀ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ ਦੀ ਟਿਕਟ ‘ਤੇ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ ਪਰ ਭਾਜਪਾ ਛੱਡ ਕੇ ਅਕਾਲੀ ਦਲ ‘ਚ ਗਏ ਕਈ ਆਗੂਆਂ ਵੱਲੋਂ ਘਰ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੀ ਸੰਭਾਵਨਾ ਪਿਛਲੇ ਦਿਨੀਂ ਭਾਜਪਾ ਵੱਲੋਂ ਕਾਂਗਰਸ ਅਤੇ ਅਕਾਲੀ ਦਲ ਦੇ ਕਈ ਸਾਬਕਾ ਮੰਤਰੀਆਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੋਰ ਜ਼ਿਆਦਾ ਵੱਧ ਗਈ ਹੈ।

ਇਸ ਦਾ ਵੱਡਾ ਕਾਰਨ ਅਕਾਲੀ ਦਲ ਵੱਲੋਂ ਸੰਗਰੂਰ ਲੋਕ ਸਭਾ ਸੀਟ ‘ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਉਮੀਦਵਾਰ ਬਣਾਉਣ ਤੋਂ ਇਲਾਵਾ ਬੰਦੀ ਸਿੰਘਾਂ ਦੀ ਰਿਹਾਈ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਮੰਨਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਸ ਮੁੱਦੇ ‘ਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਵੱਲੋਂ ਆਪਣੇ ਸਮਰਥਕਾਂ ਨਾਲ ਚਰਚਾ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ‘ਚ ਕਿਸੇ ਵੀ ਸਮੇਂ ਅਕਾਲੀ ਦਲ ‘ਚ ਗਏ ਕਈ ਹਿੰਦੂ ਆਗੂਆਂ ਦੀ ਭਾਜਪਾ ‘ਚ ਵਾਪਸੀ ਦਾ ਐਲਾਨ ਹੋ ਸਕਦਾ ਹੈ।

Facebook Comments

Trending