ਸਮਰਾਲਾ (ਲੁਧਿਆਣਾ ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋ ਹਾਈਵੇ ਅਥਾਰਟੀ ਦੇ ਖਿਲਾਫ ਘੁਲਾਲ ਟੋਲ ਪਲਾਜ਼ਾ ‘ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਤੇ ਬਲਾਕ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ।
ਉਹਨਾਂ ਦੱਸਿਆ ਕਿ ਇਸ ਟੋਲ ਪਲਾਜ਼ਾ ਦੇ ਨਜ਼ਦੀਕ ਦੇ ਜੋ ਪਿੰਡ ਹਨ ਉਹਨਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਕਾਰਾਂ ਤੇ ਖੇਤਾਂ ‘ਚ ਜਾਣ ਲਈ ਹਰ ਰੋਜ ਕਈ ਕਈ ਵਾਰੀ ਇਸ ਟੋਲ ਪਲਾਜ਼ਾ ਦੇ ਉੱਪਰੋਂ ਲੰਘਣਾ ਪੈਂਦਾ ਹੈ। ਇਸ ਲਈ ਜਥੇਬੰਦੀ ਵੱਲੋ ਟੋਲ ਉੱਪਰ ਇਲਾਕੇ ਦੇ ਲੋਕਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਨੋਟਿਸ ਲੈਂਦੇ ਹੋਏ ਧਰਨਾ ਦਿੱਤਾ ਗਿਆ ਹੈ।
ਲੋਕਲ ਪੈਂਦੇ ਪਿੰਡਾਂ ਨੇ ਭਰਵਾ ਸਹਿਯੋਗ ਦਿੱਤਾ ਤੇ ਨਤੀਜੇ ਵਜੋਂ ਦੁਪਹਿਰ ਬਾਅਦ ਹਾਈਵੇ ਅਥਾਰਟੀ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਮੰਗ ਮੁਤਾਬਿਕ ਲੋਕਲ ਪੈਂਦੇ 38 ਪਿੰਡਾਂ ਨੂੰ ਟੋਲ ਪਰਚੀ ਤੋਂ ਮੁਫਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਗੁਰਦੀਪ ਸਿੰਘ ਬਰਮਾ, ਸੁਖਜੀਤ ਸਿੰਘ ਘੁਲਾਲ, ਟਹਿਲ ਸਿੰਘ, ਅਵਤਾਰ ਸਿੰਘ, ਪ੍ਰਗਟ ਸਿੰਘ, ਜਸਵੀਰ ਸਿੰਘ, ਐਡਵੋਕੇਟ ਰਮਨਦੀਪ ਸਿੰਘ, ਰਜਿੰਦਰ ਸਿੰਘ, ਸੁਖਦੇਵ ਸਿੰਘ, ਜਸਪ੍ਰਰੀਤ ਸਿੰਘ, ਗਗਨਦੀਪ ਸਿੰਘ, ਗੋਲਾ ਖਹਿਰਾ, ਜਗਤਾਰ ਸਿੰਘ, ਸੁਖਦੇਵ ਸਿੰਘ, ਸੁੱਖਾ ਜੱਗੀ, ਕੁਲਵੰਤ ਸਿੰਘ, ਸੋਹਣ ਸਿੰਘ, ਬਲਰਾਜ ਸਿੰਘ ਆਦਿ ਹਾਜਰ ਸਨ।