Connect with us

ਲੁਧਿਆਣਾ ਨਿਊਜ਼

ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਨੇ ਹਾਈ-ਟੈੱਕ ਸਾਈਕਲ ਵੈਲੀ ਨੂੰ ਲੁਧਿਆਣਾ-ਚੰਡੀਗੜ ਸੜਕ ਨਾਲ ਜੋੜਨ ਵਾਲੀ ਸੜਕ ਦਾ ਰੱਖਿਆ ਨੀਂਹ ਪੱਥਰ

Published

on

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਪਿੰਡ ਧਨਾਨਸੂ ਵਿਖੇ ‘ਹਾਈ-ਟੈੱਕ ਸਾਈਕਲ ਵੈਲੀ’ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਨੂੰ ਲੁਧਿਆਣਾ-ਚੰਡੀਗੜ ਰਾਜ ਮਾਰਗ ਨਾਲ ਜੋੜਨ ਲਈ ਸੜਕ ਦਾ ਨੀਂਹ ਪੱਥਰ ਅੱਜ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਰੱਖਿਆ।

Road Foundation Stone

ਇਸ ਮੌਕੇ ਉਨਾਂ ਨਾਲ ਵਧੀਕ ਮੁੱਖ ਸਕੱਤਰ ਸ਼੍ਰੀਮਤੀ ਵਿੰਨੀ ਮਹਾਜਨ, ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਸ੍ਰੀ ਗੁਰਪ੍ਰੀਤ ਸਿੰਘ ਬੱਸੀ, ਮੈਨੇਜਿੰਗ ਡਾਇਰੈਕਟਰ ਸ੍ਰੀ ਸੀ ਸਿਬਨ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਐੱਸ. ਡੀ. ਐੱਮ. ਲੁਧਿਆਣਾ (ਪੂਰਬੀ) ਸ੍ਰ. ਅਮਰਜੀਤ ਸਿੰਘ ਬੈਂਸ, ਸ੍ਰੀ ਪੰਕਜ ਮੁੰਜ਼ਾਲ ਚੇਅਰਮੈਨ ਹੀਰੋ ਸਾਈਕਲਜ਼, ਸ੍ਰੀ ਐੱਸ. ਕੇ. ਰਾਏ ਉੱਪ ਚੇਅਰਮੈਨ ਹੀਰੋ ਸਾਈਕਲਜ਼, ਸੀਨੀਅਰ ਕਾਂਗਰਸੀ ਆਗੂ ਸ੍ਰੀਮਤੀ ਸਤਵਿੰਦਰ ਕੌਰ ਬਿੱਟੀ, ਸ੍ਰੀ ਧਰਮਿੰਦਰ ਬੱਸੀ ਕਾਰਜਕਾਰੀ ਇੰਜੀਨੀਅਰ ਨਿਗਮ, ਸ੍ਰ. ਆਰ. ਐੱਸ. ਬੈਂਸ ਮੁੱਖ ਇੰਜੀਨੀਅਰ ਨਿਗਮ ਅਤੇ ਹੋਰ ਹਾਜ਼ਰ ਸਨ।

Road Foundation Stone

ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਬਾਦਲ ਅਤੇ ਸ੍ਰੀ ਅਰੋੜਾ ਨੇ ਦੱਸਿਆ ਕਿ 8.27 ਕਿਲੋਮੀਟਰ ਦੀ ਇਸ ਸੜਕ ਨੂੰ ਬਣਾਉਣ ‘ਤੇ 31.37 ਕਰੋੜ ਰੁਪਏ ਖਰਚੇ ਜਾਣਗੇ।

Road Foundation Stone

ਉਨਾਂ ਕਿਹਾ ਕਿ 380 ਏਕੜ ਰਕਬੇ ਵਿੱਚ ਉਸਾਰੀ ਜਾਣ ਵਾਲੀ ਇਹ ਸਾਈਕਲ ਵੈਲੀ ਆਪਣੀ ਤਰਾਂ ਦੀ ਪਹਿਲੀ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈੱਸ ਹੋਵੇਗੀ।

Road Foundation Stone

ਇਸ ਪ੍ਰੋਜੈਕਟ ‘ਤੇ ਪੰਜਾਬ ਸਰਕਾਰ ਵੱਲੋਂ 300 ਕਰੋੜ ਰੁਪਏ ਖਰਚੇ ਜਾ ਰਹੇ ਹਨ। ਇਸ ਪ੍ਰੋਜੈਕਟ ਦੇ ਚਾਲੂ ਹੋਣ ਨਾਲ ਸੂਬੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ ਅਤੇ ਨਿਵੇਸ਼ ਵਿੱਚ 1500 ਕਰੋੜ ਤੋਂ ਵਧੇਰੇ ਦਾ ਵਾਧਾ ਹੋਣ ਦੀ ਸੰਭਾਵਨਾ ਹੈ।

Road Foundation Stone

Source – DPRO Ludhiana

Facebook Comments

Trending