ਇੰਡੀਆ ਨਿਊਜ਼

ਐੱਚਐੱਫ ਗਾਂ ਨੇ ਰਿਕਾਰਡ ਕਾਇਮ ਕਰਕੇ ਜਿਤੀ ਮਿਲਕਿੰਗ ਚੈਂਪੀਅਨਸ਼ਿਪ

Published

on

ਲੁਧਿਆਣਾ : ਪੋ੍ਗਰੇਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਵੱਲੋਂ ਡੇਅਰੀ ਕਿੱਤੇ ਨੂੰ ਪ੍ਰਫੁਲਤ ਕਰਨ ਦੇ ਉਦੇਸ਼ ਨਾਲ ਬੱਦੋਵਾਲ ਗਰਾਊਂਡ ‘ਚ ਕਰਵਾਏ ਗਏ 3 ਰੋਜ਼ਾ ਦੁੱਧ ਚੁਆਈ ਚੈਂਪੀਅਨਸ਼ਿਪ ਕਾਰਵਾਈ ਗਈ। ਸੰਧੂ ਫਾਰਮ ਕੁਲਾਰ ਦੀ ਐੱਚਐੱਫ ਗਾਂ ਨੇ 68.677 ਕਿਲੋ ਦੁੱਧ ਦਿੰਦਿਆਂ ਰਿਕਾਰਡ ਕਾਇਮ ਕੀਤਾ। ਇਸੇ ਤਰ੍ਹਾਂ ਕਰਨਾਲ ਦੇ ਸੁਸ਼ਮਾ ਡੇਅਰੀ ਫਾਰਮ ਦੀ ਐੱਚਐੱਫ ਦੋ ਦੰਦ ਗਾਂ ਵੱਲੋਂ 50.237 ਕਿਲੋ ਦੁੱਧ ਦਿੰਦਿਆਂ ਪਹਿਲਾ ਸਥਾਨ ਹਾਸਲ ਕੀਤਾ।

3 ਰੋਜ਼ਾ ਮਿਲਕਿੰਗ ਚੈਂਪੀਅਨਸ਼ਿਪ ‘ਚ ਇਕੱਲੇ ਪੰਜਾਬ ਹੀ ਨਹੀਂ ਨਾਲ ਲੱਗਦੇ ਗੁਆਂਢੀ ਸੂਬਿਆਂ ਤੋਂ ਵੀ ਡੇਅਰੀ ਮਾਲਕ ਤੇ ਪਸ਼ੂ ਮਾਲਕ ਆਪਣੀਆਂ ਦੱਧਾਰੂ ਗਾਵਾਂ ਨਾਲ ਪਹੁੰਚੇ। ਤਿੰਨ ਰੋਜ਼ਾ ਚੈਂਪੀਅਨਸ਼ਿਪ ‘ਚ ਤਿੰਨ ਸ਼ੇ੍ਣੀਆਂ ‘ਚ ਦੁੱਧ ਚੁਆਈ ਦੇ ਮੁਕਾਬਲੇ ਕਰਵਾਏ ਗਏ। ਜਿਨ੍ਹਾਂ ‘ਚ ਐੱਚਐੱਫ ਗਾਂ ਦੇ ਦੁੱਧ ਚੁਆਈ ਮੁਕਾਬਲੇ ‘ਚ ਸੰਧੂ ਡੇਅਰੀ ਫਾਰਮ ਕੁਲਾਰ ਦੀ ਗਾਂ ਨੇ 68.677 ਕਿਲੋ ਦੁੱਧ ਦਿੰਦਿਆਂ ਚੈਂਪੀਅਨਸ਼ਿਪ ਜਿੱਤੀ। ਇਸੇ ਤਰ੍ਹਾਂ ਇਸੇ ਸ਼ੇ੍ਣੀ ‘ਚ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਦਰਸ਼ਨ ਸਿੰਘ ਦੀ ਗਾਂ ਨੇ 66.22 ਕਿਲੋ ਦੁੱਧ ਦਿੰਦਿਆਂ ਦੂਜਾ ਸਥਾਨ ਹਾਸਲ ਕੀਤਾ। ਸ਼ਹੀਦ ਭਗਤ ਸਿੰਘ ਨਗਰ ਦੇ ਚਮਨ ਸਿੰਘ ਦੀ ਗਾਂ ਵੱਲੋਂ 65.72 ਕਿਲੋ ਦੁੱਧ ਦਿੰਦਿਆਂ ਤੀਜਾ ਸਥਾਨ ਹਾਸਲ ਕੀਤਾ।

ਦੂਸਰੀ ਸ਼ੇ੍ਣੀ ਐੱਚਐੱਫ ਦੋ ਦੰਦ ‘ਚ ਕਰਨਾਲ ਦੇ ਸੁਸ਼ਮਾ ਡੇਅਰੀ ਫਾਰਮ ਦੀ ਗਾਂ ਨੇ 50.237 ਕਿਲੋ ਦੁੱਧ ਦਿੰਦਿਆਂ ਪਹਿਲੇ ਸਥਾਨ ਤੇ ਕਬਜ਼ਾ ਕੀਤਾ। ਇਸੇ ਤਰ੍ਹਾਂ ਚੀਮਨਾ ਪਿੰਡ ਦੇ ਅਮਰਜੀਤ ਸਿੰਘ ਦੀ ਗਾਂ ਨੇ 48.8 ਕਿਲੋ ਤੇ ਸੁਸ਼ਮਾ ਡੇਅਰੀ ਫਾਰਮ ਕਰਨਾਲ ਦੀ ਗਾਂ ਨੇ 45.293 ਕਿਲੋ ਦੁੱਧ ਦਿੰਦਿਆਂ ਲੜੀਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਜਰਸੀ ਨਸਲ ਦੇ ਮੁਕਾਬਲੇ ‘ਚ ਕਰਨਾਲ ਦੇ ਪਿੰਡ ਗਾਲਿਬ ਖੇੜੀ ਦੇ ਬਲਦੇਵ ਸਿੰਘ ਦੀ ਗਾਂ ਨੇ 46.523 ਕਿਲੋ, ਰੋਪੜ ਦੇ ਪਿੰਡ ਮੋਹਰਿੰਡਾ ਦੇ ਸ਼ਿਵੰਗ ਸ਼ਰਮਾ ਦੀ ਗਾਂ ਨੇ 44.663 ਕਿਲੋ ਤੇ ਚੀਮਨਾ ਪਿੰਡ ਦੇ ਅਮਰਜੀਤ ਸਿੰਘ ਦੀ ਗਾਂ ਨੇ 43.073 ਕਿਲੋ ਦੁੱਧ ਦਿੰਦਿਆਂ ਲੜੀਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।

ਇਸ ਚੈਂਪੀਅਨਸ਼ਿਪ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਗੜਵਾਸੂ ਲੁਧਿਆਣਾ ਦੇ ਵਾਈਸ ਚਾਂਸਲਰ ਇੰਦਰਜੀਤ ਸਿੰਘ, ਵੇਰਕਾ ਲੁਧਿਆਣਾ ਦੇ ਜੀਐੱਮ ਰੁਪਿੰਦਰ ਸਿੰਘ ਸੇਖੋਂ, ਡੇਅਰੀ ਬੋਰਡ ਦੇ ਡਿਪਟੀ ਡਾਇਰੈਕਟਰ ਦਿਲਬਾਗ ਸਿੰਘ ਨੇ ਪੀਡੀਐੱਫਏ ਵੱਲੋਂ ਡੇਅਰੀ ਕਿੱਤੇ ਨੂੰ ਪਿਛਲੇ ਸਮੇਂ ਦੀ ਸਖਤ ਮਿਹਨਤ ਸਦਕਾ ਅੱਜ ਸਿਖਰਾਂ ‘ਤੇ ਪਹੁੰਚਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਪੀਡੀਐੱਫਏ ਇਕ ਸੰਸਥਾ ਬਣ ਗਈ ਹੈ, ਜਿਸ ਨੂੰ ਇਕੱਲੇ ਪੰਜਾਬ ਹੀ ਨਹੀਂ, ਦੇਸ਼ ਹੀ ਨਹੀਂ, ਬਲਕਿ ਵਿਦੇਸ਼ਾਂ ‘ਚ ਵੀ ਵਿਲੱਖਣ ਪਛਾਣ ਵਜੋਂ ਜਾਣਿਆ ਜਾਂਦਾ ਹੈ।

ਇਸ ਮੌਕੇ ਪੀਡੀਐੱਫਏ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਇਹ ਚੈਂਪੀਅਨਸ਼ਿਪ ਕਰਵਾਉਣ ਦਾ ਉਦੇਸ਼ ਡੇਅਰੀ ਕਿੱਤੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਦੇਖ ਕੇ ਪ੍ਰੁਫਲਤ ਹੋ ਕੇ ਹਰ ਇਕ ਕਿਸਾਨ ਘਾਟੇ ਦਾ ਸੌਦਾ ਸਾਬਤ ਹੋ ਰਹੀ ਖੇਤੀ ਦੇ ਨਾਲ ਮੁਨਾਫ਼ੇ ਲਈ ਡੇਅਰੀ ਕਿੱਤੇ ਨਾਲ ਜੁੜ ਸਕੇ। ਪੀਡੀਐੱਫਏ ਵੱਲੋਂ ਦੁੱਧ ਚੁਆਈ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.