Connect with us

ਪੰਜਾਬ ਨਿਊਜ਼

ਕਰੋੜਾਂ ਦੀ ਹੈਰੋਇਨ ਸਮੇਤ ਇਕ ਕਾਬੂ

Published

on

ਪੰਜਾਬ ਚ ਨਸ਼ੇ ਤੇ ਕੰਟਰੋਲ ਕਰਨ ਲਈ ਪੁਲਿਸ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ। ਇਸ ਦੌਰਾਨ ਕਰੋੜਾਂ ਦਾ ਨਸ਼ਾ ਵੀ ਬਰਾਮਦ ਕੀਤਾ ਗਿਆ ਹੈ। ਦਸ ਦਈਏ ਕਿ ਪੁਲਿਸ ਨੇ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਪੁਲਿਸ ਡੀਐਸਪੀ ਫਿਲੌਰ ਦਵਿੰਦਰ ਅਤਰੀ, ਐਸਐਚਓ ਫਿਲੌਰ ਸੁੱਖਾ ਸਿੰਘ ਅਤੇ ਚੌਂਕੀ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਲੋਕ ਹੈਰੋਇਨ ਲੈ ਕੇ ਦਿੱਲੀ ਤੋਂ ਆ ਰਹੇ ਹਨ। ਇਸ ਦੌਰਾਨ ਪੁਲਿਸ ਨੇ ਰਸਤੇ ਚ ਨਾਕਾਬੰਦੀ ਕੀਤੀ ਹੋਈ ਸੀ ਤੇ ਅਚਾਨਕ ਇਕ ਨੌਜਵਾਨ ਬੱਸ ਦੀ ਪਿੱਛੇ ਵਾਲੀ ਖਿੜਕੀ ਤੋਂ ਨਿਕਲ ਕੇ ਫਰਾਰ ਹੋਣ ਲੱਗਦਾ ਹੈ। ਪੁਲਿਸ ਨੇ ਉਸਨੂੰ ਮੌਕੇ ਤੋਂ ਫੜ੍ਹਿਆ ਤੇ ਤਲਾਸ਼ੀ ਸ਼ੁਰੂ ਕੀਤੀ ਜਿਸ ਦੌਰਾਨ ਨੌਜਵਾਨ ਤੋਂ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਹੈਰੋਇਨ ਦੀ ਕੀਮਤ ਲਗਪਗ 1 ਕਰੋੜ ਹੈ। ਦਸ ਦਈਏ ਕਿ ਆਰੋਪੀ ਦਾ ਨਾਮ ਅਜੈਪਾਲ ਸਿੰਘ ਹੈ। ਜਾਂਚ ਕਰਨ ਤੇ ਆਰੋਪੀ ਨੇ ਦੱਸਿਆ ਕਿ ਉਹ ਇਹ ਨਸ਼ਾ ਦਿੱਲੀ ਲਾਲ ਕਿਲ੍ਹੇ ਤੋਂ ਇਕ ਵਿਅਕਤੀ ਤੋਂ ਲੈ ਕੇ ਆਇਆ ਹੈ।

Facebook Comments

Trending