Connect with us

ਕਰੋਨਾਵਾਇਰਸ

ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸ, ਹਫਤੇ ਦੇ ਅੰਦਰ ਜਮ੍ਹਾਂ ਕਰਵਾਉਣ ਆਪਣੀ ਫਾਈਲ – ਵਧੀਕ ਡਿਪਟੀ ਕਮਿਸ਼ਨਰ

Published

on

Heirs of the deceased during Covid, submit their file within a week - Additional Deputy Commissioner

ਲੁਧਿਆਣਾ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋਂ ਕੋਵਿਡ ਦੌਰਾਨ ਮ੍ਰਿਤਕਾਂ ਦੇ ਵਾਰਸਾਂ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿਸ ਤਹਿਤ ਮ੍ਰਿਤਕਾਂ ਦੇ ਵਾਰਸ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਫਾਈਲ ਦਫ਼ਤਰ ਜ਼ਿਲ੍ਹਾ ਪ੍ਰਸ਼ਾਸ਼ਨ ਜਾਂ ਨੇੜੇ ਦੇ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਵਿਖੇ ਜਮ੍ਹਾਂ ਕਰਵਾ ਸਕਦਾ ਹੈ।

ਸ੍ਰੀਮਤੀ ਦਰਸ਼ੀ ਨੇ ਅੱਗੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਲੁਧਿਆਣਾ ਦੀ ਵੈਬਸਾਈਟ www.ludhiana.nic.in  ‘ਤੇ ਕੋਵਿਡ-19 ਦੌਰਾਨ ਮ੍ਰਿਤਕਾਂ ਦੇ ਨਾਮ ਅਤੇ ਪਤੇ ਸਬੰਧੀ ਸੂਚੀ ਮੌਜੂਦ ਹੈ ਜਿਸ ਵਿੱਚ ਮ੍ਰਿਤਕਾਂ ਦੇ ਵਾਰਸਾਂ ਦੀ ਲਿਸਟ ਵਿੱਚ ਅਧੂਰੇ ਪਤੇ/ਗਲਤ ਫੋਨ ਨੰਬਰ ਹੋਣ ਕਰਕੇ ਸੰਪਰਕ ਕਰਨ ਵਿੱਚ ਔਕੜਾਂ ਪੇਸ਼ ਆ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ਸੂਚੀ ਅਨੁਸਾਰ ਜੇਕਰ ਕਿਸੇ ਮ੍ਰਿਤਕ ਦਾ ਕੋਈ ਵਾਰਸ ਮੋਜੂਦ ਹੈ ਤਾਂ ਉਹ ਜ਼ਿਲ੍ਹਾ ਪ੍ਰਸ਼ਾਸਨ ਦਫਤਰ ਜਾਂ ਨੇੜੇ ਦੇ ਉਪ ਮੰਡਲ ਮੈਜਿਸਟ੍ਰੇਟ ਦਫਤਰ ਵਿਖੇ ਆਪਣੀ ਫਾਈਲ ਅੱਜ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਜਮ੍ਹਾਂ ਕਰਵਾ ਸਕਦਾ ਹੈ। ਮਿੱਥੇ ਸਮੇਂ ਤੋਂ ਬਾਅਦ ਵਿੱਚ ਕੋਈ ਕਲੇਮ ਨਹੀਂ ਦਿੱਤਾ ਜਾਵੇਗਾ।

Facebook Comments

Trending