ਮੌਸਮ ਵਿਭਾਗ ਨੇ ਸ਼ਨੀਵਾਰ ਤੋਂ ਚਾਰ ਦਿਨਾਂ ਲਈ ਪੰਜਾਬ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਸ਼ਨੀਵਾਰ ਨੂੰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ‘ਚ ਹਨੇਰੀ ਨਾਲ ਮੀਂਹ ਪਵੇਗਾ, ਜਦਕਿ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਕੁਝ ਥਾਵਾਂ ‘ਤੇ ਬਾਰਿਸ਼ ਹੋਵੇਗੀ। ਜਿਸ ਕਾਰਨ ਪਾਰਾ ਵਿੱਚ ਦੋ ਤੋਂ ਤਿੰਨ ਡਿਗਰੀ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਪੰਜਾਬ ਵਿੱਚ ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ ਵਿੱਚ 10.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਲੁਧਿਆਣਾ ਵਿੱਚ 71.2 ਮਿਲੀਮੀਟਰ, ਪਟਿਆਲਾ ਵਿੱਚ 53.0, ਐਸਬੀਐਸ ਨਗਰ ਵਿੱਚ 29.0, ਫਿਰੋਜ਼ਪੁਰ ਵਿੱਚ 19.0, ਹੁਸ਼ਿਆਰਪੁਰ ਵਿੱਚ 44.5, ਫਰੀਦਕੋਟ ਵਿੱਚ 3.2, ਰੋਪੜ ਵਿੱਚ 80.0 ਮਿਲੀਮੀਟਰ ਮੀਂਹ ਪਿਆ।
ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦਾ ਤਾਪਮਾਨ 30.4, ਪਟਿਆਲਾ 30.5, ਪਠਾਨਕੋਟ 34.8, ਬਠਿੰਡਾ 30.4, ਫਰੀਦਕੋਟ 32.0, ਗੁਰਦਾਸਪੁਰ 32.0, ਜਲੰਧਰ 31.8 ਅਤੇ ਰੋਪੜ 30.7 ਡਿਗਰੀ ਦਰਜ ਕੀਤਾ ਗਿਆ। ਘੱਟੋ-ਘੱਟ ਤਾਪਮਾਨ ਵਿੱਚ ਵੀ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਇਹ ਆਮ ਦੇ ਨੇੜੇ ਰਿਹਾ।