Connect with us

ਪੰਜਾਬ ਨਿਊਜ਼

ਫਿਰੋਜ਼ਪੁਰ ਤੇ ਲੁਧਿਆਣਾ ’ਚ ਹੋਈ ਤੇਜ਼ ਬਾਰਿਸ਼, ਇਸ ਦਿਨ ਤੋਂ ਮੌਸਮ ਹੋਵੇਗਾ ਸਾਫ਼

Published

on

Heavy rain in Ferozepur and Ludhiana, the weather will be clear from this day

ਲੁਧਿਆਣਾ : ਹੜ੍ਹ ਦੀ ਲਪੇਟ ’ਚ ਚੱਲ ਰਹੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਐਤਵਾਰ ਨੂੰ ਤੇਜ਼ ਬਾਰਿਸ਼ ਹੋਈ। ਫਿਰੋਜ਼ਪੁਰ ’ਚ ਸਭ ਤੋਂ ਵੱਧ 52.0 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜਦਕਿ ਲੁਧਿਆਣਾ ’ਚ 10 ਮਿਲੀਮੀਟਰ ਬਾਰਿਸ਼ ਹੋਈ ਹੈ। ਹਾਲਾਂਕਿ ਸ਼ਹਿਰੀ ਖੇਤਰਾਂ ’ਚ ਬਾਰਿਸ਼ ਨਹੀਂ ਹੋਈ ਤੇ ਧੁੱਪ ਨਿਕਲੀ ਰਹੀ। ਇਸ ਦੇ ਨਾਲ ਹੀ ਫ਼ਰੀਦਕੋਟ ’ਚ 7.1, ਗੁਰਦਾਸਪੁਰ ’ਚ 5.2, ਪਟਿਆਲਾ ਤੇ ਮੁਕਸਤਰ ’ਚ 0.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ।

ਹੋਰ ਜ਼ਿਲ੍ਹਿਆਂ ’ਚ ਵੀ ਬੱਦਲ ਛਾਏ ਰਹੇ ਤੇ ਬੁੰਦਾਬਾਂਦੀ ਹੁੰਦੀ ਰਹੀ। ਦੂਜੇ ਪਾਸੇ ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ 19 ਜੁਲਾਈ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਗਰਜ ਨਾਲ ਛਿੱਟਾਂ ਪੈਣ, ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ ’ਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ। 20 ਜੁਲਾਈ ਤੋਂ ਮੌਸਮ ਸਾਫ਼ ਹੋ ਜਾਵੇਗਾ।

Facebook Comments

Trending