Connect with us

ਪੰਜਾਬ ਨਿਊਜ਼

ਪੰਜਾਬ ‘ਚ ਅਗਲੇ ਚਾਰ ਦਿਨ ਤਕ ਭਾਰੀ ਮੀਂਹ ਦਾ ਅਲਰਟ, ਗਰਮੀ ਅਤੇ ਹੁੰਮਸ ਤੋਂ ਮਿਲੇਗੀ ਰਾਹਤ

Published

on

Heavy rain alert for next four days in Punjab, relief from heat and humus

ਲੁਧਿਆਣਾ : ਸੂਬੇ ‘ਚ ਵੀਰਵਾਰ ਨੂੰ ਭਾਰੀ ਮੀਂਹ ਪਿਆ। 50 ਸਾਲਾਂ ‘ਚ ਤੀਜੀ ਵਾਰ ਲੁਧਿਆਣਾ ‘ਚ ਜੁਲਾਈ ਮਹੀਨੇ 150 ਮਿਲੀਮੀਟਰ ਮੀਂਹ ਪਿਆ। ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਸੜਕਾਂ ਨੇ ਝੀਲਾਂ ਦਾ ਰੂਪ ਧਾਰ ਲਿਆ। ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਸ਼ਹਿਰਾਂ ‘ਚ ਹਾਦਸੇ ਵੀ ਵਾਪਰੇ। ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 25 ਜੁਲਾਈ ਤਕ ਯਾਨੀ ਚਾਰ ਦਿਨਾਂ ਤਕ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਪੰਜਾਬ ‘ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਰਾਤ ਨੂੰ ਸ਼ੁਰੂ ਹੋਈ ਬਾਰਿਸ਼ ਸਵੇਰ ਤਕ ਜਾਰੀ ਰਹੀ। ਇਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ‘ਚ ਪਾਣੀ ਭਰ ਗਿਆ ਤੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਸੂਰਜ ਦੀਆਂ ਕਿਰਨਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ। ਮੀਂਹ ਕਾਰਨ 24 ਘੰਟਿਆਂ ਦੇ ਅੰਦਰ ਵੱਧ ਤੋਂ ਵੱਧ ਤਾਪਮਾਨ ਵੀ ਡਿੱਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31.4 ਡਿਗਰੀ ਸੈਲਸੀਅਸ ਤਕ ਡਿੱਗ ਕੇ 30 ਡਿਗਰੀ ਸੈਲਸੀਅਸ ‘ਤੇ ਆ ਗਿਆ।

ਹਾਲਾਂਕਿ ਰਾਤ ਸਮੇਂ ਨਮੀ ਵਧਣ ਕਾਰਨ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 22.7 ਡਿਗਰੀ ਤੋਂ ਵਧ ਕੇ 24.8 ਡਿਗਰੀ ਤਕ ਪਹੁੰਚ ਗਿਆ। ਮੌਸਮ ਵਿਗਿਆਨੀ ਡਾ. ਵਿਨੀਤ ਸ਼ਰਮਾ ਇਸ ਬਾਰੇ ਦੱਸਦੇ ਹਨ ਕਿ ਇਨ੍ਹੀਂ ਦਿਨੀਂ ਮੌਨਸੂਨ ਜ਼ੋਰ ਫੜ ਰਿਹਾ ਹੈ ਜਿਸ ਕਾਰਨ ਆਉਣ ਵਾਲੇ ਕਈ ਦਿਨਾਂ ਤਕ ਮੌਸਮ ਅਜਿਹਾ ਹੀ ਰਹੇਗਾ। ਹਾਲਾਂਕਿ, ਕਈ ਦਿਨ ਦੁਪਹਿਰ ਨੂੰ ਧੁੱਪ ਰਹੇਗੀ। ਪਰ ਦਿਨ ਢਲਣ ਦੇ ਨਾਲ ਅਸਮਾਨ ‘ਚ ਬੱਦਲਣ ਛਾ ਜਾਣ ਨਾਲ ਬਾਰਿਸ਼ ਦੀ ਸੰਭਾਵਨਾ ਹੈ।

Facebook Comments

Trending