ਪੰਜਾਬੀ

ਆਯੂਸ਼ਮਾਨਭਵ ਮੁਹਿੰਮ ਤਹਿਤ ਸਿਹਤ ਮੇਲੇ ਆਯੋਜਿਤ, ਕੈਂਪਾਂ ਚ ਮਰੀਜਾਂ ਦੀ ਕੀਤੀ ਸਿਹਤ ਜਾਂਚ

Published

on

ਮਿਆਰੀ ਸਿਹਤ ਸੇਵਾਵਾਂ ਦੇਣ ਦੇ ਮੰਤਵ ਨਾਲ ਆਯੂਸ਼ਮਾਨ ਭੱਵ ਮੁਹਿੰਮ ਤਹਿਤ ਮਨਾਏ ਜਾ ਰਹੇ “ਸੇਵਾ ਪੱਖਵਾੜੇ” ਅਧੀਨ ਅੱਜ ਸੀ.ਐਚ.ਸੀ. ਪਾਇਲ, ਸੁਧਾਰ ਅਤੇ ਮਾਨੂੰਪੁਰ ਵਿੱਚ ਸਿਹਤ ਮੇਲਿਆ ਦਾ ਆਯੋਜਨ ਕੀਤਾ ਗਿਆ। ਸਿਹਤ ਮੇਲਿਆ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਕਮ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਕਿਹਾ ਕਿ ਇਹ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਇੱਕ ਵਿਸ਼ੇਸ਼ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਹਨਾ ਦੇ ਘਰਾਂ ਦੇ ਨੇੜੇ ਮਾਹਰ ਡਾਕਟਰਾਂ ਦੀਆ ਸੇਵਾਵਾਂ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਮਰੀਜਾਂ ਨੂੰ ਅਗਲੇਰੇ ਇਲਾਜ ਲਈ ਉੇਚੇਰੀ ਸਿਹਤ ਸੰਸਥਾ ਵਿੱਚ ਭੇਜਿਆ ਜਾ ਸਕੇ। ਉਨਾਂ ਦੱਸਿਆ ਕਿ ਇਨ੍ਹਾਂ ਸਿਹਤ ਮੇਲਿਆ ਵਿੱਚ 669 ਮਰੀਜਾਂ ਵੱਲੋਂ ਸਿਹਤ ਜਾਂਚ ਕਰਵਾਈ ਅਤੇ ਵੱਖੋ ਵੱਖ ਸਕੀਮਾਂ ਅਤੇ ਸੇਵਾਵਾਂ ਦਾ ਲਾਭ ਉਠਾਇਆ ਗਿਆ।

ਸਿਹਤ ਮੇਲੇ ਦੋਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰ, ਹੱਡੀਆ ਦੇ ਮਾਹਿਰ ਡਾਕਟਰ, ਮਨੋਰੋਗ ਮਾਹਿਰ ਡਾਕਟਰ, ਬੱਚਿਆਂ ਦੇ ਮਾਹਿਰ ਡਾਕਟਰ, ਚਮੜੀ ਦੇ ਮਾਹਿਰ ਡਾਕਟਰ ਅਤੇ ਮੈਡੀਸਨ ਦੇ ਮਾਹਿਰ ਡਾਕਟਰਾਂ ਵੱਲੋਂ ਸਿਹਤ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਲੋੜਵੰਦ ਮਰੀਜਾਂ ਦੇ ਮੁਫਤ ਲੈਬ ਟੈਸਟ ਕੀਤੇ ਗਏ, ਲਾਭਪਾਤਰੀਆਂ ਦੀਆਂ ਆਭਾ ਆਈ.ਡੀ.ਵੀ ਬਣਾਈਆਂ ਗਈਆਂ, ਐਨ.ਸੀ.ਡੀ. ਸਬੰਧੀ ਸਕਰੀਨਿੰਗ ਕੀਤੀ ਗਈ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ।

Facebook Comments

Trending

Copyright © 2020 Ludhiana Live Media - All Rights Reserved.