Connect with us

ਅਪਰਾਧ

ਸਿਹਤ ਵਿਭਾਗ ਵੱਲੋਂ ਨਕਲੀ ਦੇਸੀ ਘਿਓ ਬਣਾਏ ਜਾਣ ਦਾ ਕੀਤਾ ਪਰਦਾਫਾਸ਼

Published

on

Health department exposes fake ghee

ਲੁਧਿਆਣਾ  :  ਸਿਵਲ ਸਰਜਨ ਡਾ.ਐਸ.ਪੀ. ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਾਈਮ ਬ੍ਰਾਂਚ ਲੁਧਿਆਣਾ ਦੇ ਨਾਲ-ਨਾਲ ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਟੀਮ ਨੇ ਬਾੜੇਵਾਲ ਰੋਡ ਲੁਧਿਆਣਾ ਵਿਖੇ ਸਥਿਤ ਇੱਕ ਨਿੱਜੀ ਘਰ ਵਿੱਚ ਦਬਿਸ਼ ਦਿੱਤੀ ਜਿੱਥੇ ਗੈਰ-ਕਾਨੂੰਨੀ ਢੰਗ ਨਾਲ ਦੇਸੀ ਘਿਓ ਤਿਆਰ ਕੀਤਾ ਜਾ ਰਿਹਾ ਸੀ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀਮ ਵੱਲੋਂ 1 ਲੀਟਰ ਦੀ ਪੈਕਿੰਗ ਵਿੱਚ 450 ਲੀਟਰ ਘਿਓ, 500 ਐਮ.ਐਲ. ਦੀ ਪੈਕਿੰਗ ਵਿੱਚ 90 ਲੀਟਰ, 5 ਲੀਟਰ ਦੀ ਪੈਕਿੰਗ ਵਿੱਚ 75 ਲੀਟਰ, 275 ਲੀਟਰ ਖੁੱਲਾ ਦੇਸੀ ਘਿਓ, 1380 ਲੀਟਰ ਵਨਸਪਤੀ ਤੇ ਰਿਫਾਇੰਡ ਅਤੇ 6 ਲੀਟਰ ਹੋਰ ਤੱਤ ਬਰਾਮਦ ਕੀਤਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਟੀਮ ਵੱਲੋਂ 1050 ਕਾਰਡ ਬੋਰਡ ਡੱਬੇ, 15 ਕਿਲੋ ਰਿਫਾਇੰਡ ਤੇਲ ਦੇ 315 ਖਾਲੀ ਟੀਨ ਅਤੇ ਨਕਲੀ ਘਿਓ ਪੈਕ ਕਰਨ ਲਈ 5 ਹਜ਼ਾਰ ਤੋਂ ਵੱਧ ਖਾਲੀ ਪਲਾਸਟਿਕ ਦੇ ਜਾਰ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਵਿਸ਼ਲੇਸ਼ਣ ਲਈ 7 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4 ਦੇਸੀ ਘਿਓ ਦੇ, 1 ਵਨਸਪਤੀ, 1 ਰਿਫਾਇੰਡ ਤੇਲ (ਮਿਲਾਵਟੀ) ਅਤੇ 1 ਦੇਸੀ ਘਿਓ ਫਲੇਵਰ (ਮਿਲਾਵਟੀ) ਦਾ ਹੈ।

ਜ਼ਿਲ੍ਹਾ ਸਿਹਤ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰਾ ਸਟਾਕ ਮੌਕੇ ‘ਤੇ ਹੀ ਜ਼ਬਤ ਕਰ ਲਿਆ ਗਿਆ ਅਤੇ ਪੂਰੀ ਇਮਾਰਤ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।

Facebook Comments

Trending