ਇੰਡੀਆ ਨਿਊਜ਼
ਖੇਤੀ ਕਾਨੂੰਨਾਂ ‘ਤੇ ਕੱਲ੍ਹ ਹੀ ਕੈਪਟਨ ਸ਼ਾਹ ਨਾਲ ਕਰਨਗੇ ਮੀਟਿੰਗ
Published
7 months agoon

ਮਿਲੀ ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ ਹੀ ਦਿੱਲੀ ਲਈ ਰਵਾਨਾ ਹੋ ਜਾਣਗੇ। ਉਥੇ ਉਹ ਖੇਤੀ ਕਾਨੂੰਨਾਂ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਉਹ ਦਿੱਲੀ ਵਿਚ ਕੇਂਦਰੀ ਮੰਤਰੀਆਂ ਦੇ ਨਾਲ ਹੀ ਭਾਜਪਾ ਦੇ ਦਿੱਗਜ਼ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਸੂਤਰਾਂ ਮੁਤਾਬਕ ਕੈਪਟਨ ਉਥੇ ਕਾਂਗਰਸ ਦੇ ਨਾਰਾਜ਼ ਨੇਤਾਵਾਂ ਨਾਲ ਬੈਠਕ ਕਰਨਗੇ। ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕੱਲ ਹੀ ਦਿੱਲੀ ਜਾ ਰਿਹਾ ਹਾਂ। ਮੈਂ ਹੋਮ ਮਨਿਸਟਰੀ ਨਾਲ ਕਿਸਾਨੀ ਮਸਲੇ ‘ਤੇ ਗੱਲਬਾਤ ਕਰਾਂਗਾ ਤੇ ਉਨ੍ਹਾਂ ਦਾਅਵਾ ਕੀਤਾ ਕਿ ਇਸ ਮੌਕੇ ਮੇਰੇ ਨਾਲ 25 ਹੋਰ ਲੋਕ ਮੌਜੂਦ ਹੋਣਗੇ। ਕੈਪਟਨ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਕੀ ਹੱਲ ਨਿਕਲੇਗਾ, ਇਸ ਬਾਰੇ ਮੈਨੂੰ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ 400 ਤੋਂ ਵੱਧ ਕਿਸਾਨਾਂ ਦੀ ਮੌਤ ਇਸ ਅੰਦੋਲਨ ਵਿਚ ਹੋ ਚੁੱਕੀ ਹੈ ਤੇ ਮੈਂ ਪਹਿਲਾਂ ਵੀ 2 ਤੋਂ 3 ਵਾਰ ਹੋਮ ਮਨਿਸਟਰ ਨੂੰ ਮਿਲ ਚੁੱਕਾ ਹਾਂ ਤੇ ਮੈਂ ਹੁਣ ਚਾਹੁੰਦਾ ਹਾਂ ਕਿ ਜਲਦ ਹੀ ਇਹ ਮਸਲਾ ਖਤਮ ਹੋ ਜਾਵੇ। ਉਨ੍ਹਾਂ ਕਿਹਾ ਕਿ ਮੈਂ 10 ਸਾਲ ਪੰਜਾਬ ਦਾ ਐਗਲੀਕਲਚਰ ਮਨਿਸਟਰ ਰਿਹਾ ਹਾਂ ਤੇ ਸਾਢੇ 9 ਸਾਲ ਹੋਮ ਮਨਿਸਟਰ ਰਿਹਾ ਹਾਂ ਤੇ ਮੇਰੇ ਤੋਂ ਵੱਧ ਕਿਸਾਨੀ ਮਸਲੇ ਬਾਰੇ ਹੋਰ ਹੋਰ ਜਾਣ ਸਕਦਾ ਹੈ?
ਉੱਥੇ ਹੀ ਇਸ ਦੌਰਾਨ ਕੈਪਟਨ ਨੇ ਆਪਣੇ ਸਾਢੇ 4 ਸਾਲ ਦੇ ਕਾਰਜਕਾਲ ‘ਚ ਹੋਏ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਹੈ। ਕਾਂਗਰਸ ਪਾਰਟੀ ਦਾ ਮੈਨੀਫੈਸਟੋ ਦਿਖਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਨੀਫੈਸਟੋ ਦੇ ਵਾਅਦੇ ਲਗਭਗ ਪੂਰੇ ਹੋ ਚੁੱਕੇ ਹਨ, ਜੋ ਮੈਨੀਫੈਸਟੋ ‘ਚ ਨਹੀਂ ਸਨ, ਅਸੀਂ ਉਹ ਕੰਮ ਵੀ ਕੀਤੇ ਹਨ। ਮੇਰੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ 92 ਫੀਸਦੀ ਵਾਅਦੇ ਪੂਰੇ ਹੋਏ ਹਨ।
You may like
-
ਕੈਪਟਨ ਨੇ ਜਦੋਂ ਅਰੂਸਾ ਦੀਆਂ ਤਸਵੀਰਾਂ ਕੀਤੀਆਂ ਸ਼ੇਅਰ, ਤਾਂ ਪਿਆ ਭੜਥੂ
-
ਕੈਪਟਨ ਜਲਦ ਹੀ ਕਰਨਗੇ ਵੱਡਾ ਸਿਆਸੀ ਧਮਾਕਾ
-
ਕਾਂਗਰਸ ਸਮੇਤ ਕੈਪਟਨ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਮਗਰੋਂ ਸਿਆਸੀ ਪਾਰਟੀਆਂ ’ਚ ਬੇਚੈਨੀ
-
ਕੈਪਟਨ ਫਿਰ ਜਾਣਗੇ ਦਿੱਲੀ , ਤੀਜੀ ਵਾਰ ਸ਼ਾਹ ਨਾਲ ਕਰਨਗੇ ਮੁਲਾਕਾਤ
-
ਅਮਿਤ ਸ਼ਾਹ ਨਾਲ ਮੁੱਖ ਮੰਤਰੀ ਚੰਨੀ ਲਖੀਮਪੁਰ ਘਟਨਾ ‘ਤੇ ਕਰਨਗੇ ਮੁਲਾਕਾਤ
-
ਮਮਤਾ ਬੈਨਰਜੀ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਉਮੀਦ ਹੈ ਕਿ ਤੁਸੀਂ ਚੋਣ ਕਮਿਸ਼ਨ ਨਹੀਂ ਚਲਾ ਰਹੇ