Connect with us

ਅਪਰਾਧ

ਸਕਾਰਪੀਓ ‘ਤੇ ਪੁਲਿਸ ਦਾ ਸਟੀਕਰ ਲਾ ਕੇ ਕਰਦਾ ਸੀ ਹੈ.ਰੋ.ਇਨ ਦੀ ਤਸ.ਕਰੀ, ਸਾਥੀ ਸਮੇਤ ਗ੍ਰਿਫ਼.ਤਾਰ

Published

on

He used to smuggle heroin by putting a police sticker on Scorpio, arrested along with his accomplice

ਲੁਧਿਆਣਾ : ਕ੍ਰਾਈਮ ਬ੍ਰਾਂਚ 2 ਦੀ ਟੀਮ ਨੇ ਹੈਰੋਇਨ ਦੀ ਤਸਕਰੀ ਦੇ ਮਾਮਲੇ ‘ਚ ਕਬੀਰ ਨਗਰ ਦੇ ਵਾਸੀ ਚੁੰਨ-ਮੁੰਨ ਕੁਮਾਰ ਗੁਪਤਾ ਉਰਫ ਗੋਲੂ ਅਤੇ ਗਿਆਸਪੁਰਾ ਦੇ ਵਾਸੀ ਸ਼ਿਵ ਯਾਦਵ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਗੋਲੂ ਦੇ ਕਬਜ਼ੇ ‘ਚੋਂ 50 ਗ੍ਰਾਮ ਹੈਰੋਇਨ ਅਤੇ ਸ਼ਿਵ ਯਾਦਵ ਕੋਲੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਜਾਣਕਾਰੀ ਤੋਂ ਬਾਅਦ ਪੁਲਿਸ ਨੇ ਅਰੋੜਾ ਪੈਲੇਸ ਕੱਟ ਦੇ ਕੋਲ ਨਾਕਾਬੰਦੀ ਕਰਕੇ ਬੁਲੇਟ ਮੋਟਰਸਾਈਕਲ ਸਵਾਰ ਦੋਵਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲਿਆ। ਤਲਾਸ਼ੀ ਦੇ ਦੌਰਾਨ ਮੁਲਜ਼ਮ ਗੋਲੂ ਦੇ ਕਬਜ਼ੇ ਤੋਂ 20 ਗ੍ਰਾਮ ਅਤੇ ਸ਼ਿਵ ਯਾਦਵ ਦੇ ਕਬਜ਼ੇ ਚੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਜਦ ਮੁਲਜ਼ਮ ਗੋਲੂ ਕੋਲੋਂ ਪੁੱਛਗਿੱਛ ਕੀਤੀ ਤਾਂ ਉਸ ਦੀ ਨਿਸ਼ਾਨਦੇਹੀ ‘ਤੇ ਇੱਕ ਸਕਾਰਪੀਓ ਕਾਰ ਬਰਾਮਦ ਕੀਤੀ ਗਈ। ਬੇਅੰਤ ਜੁਨੇਜਾ ਨੇ ਦੱਸਿਆ ਕਿ ਕਾਰ ਉਪਰ ਪੁਲਿਸ ਦਾ ਸਟੀਕਰ ਲਗਾ ਹੋਇਆ।

ਤਲਾਸ਼ੀ ਦੇ ਦੌਰਾਨ ਕਾਰ ‘ਚੋਂ 30 ਗ੍ਰਾਮ ਹੋਰ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਨੇ ਗੋਲੂ ਦੇ ਕਬਜ਼ੇ ‘ਚੋਂ ਦੋ ਸੋਨੇ ਦੀਆਂ ਮੁੰਦਰੀਆਂ, ਬੁਲੇਟ ਮੋਟਰਸਾਈਕਲ, 35 ਖਾਲੀ ਲਿਫ਼ਾਫੇ, ਇਲੈਕਟ੍ਰਾਨਿਕ ਕੰਡਾ ਅਤੇ ਇਹ 97 ਹਜ਼ਾਰ 860 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਮੁਲਜ਼ਮਾਂ ਦੇ ਖਿਲਾਫ ਐੱਫਆਈਆਰ ਦਰਜ ਕਰ ਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

Facebook Comments

Trending