Connect with us

ਪੰਜਾਬੀ

ਆਰੀਆ ਕਾਲਜ ਵਿਚ ਹੋਇਆ ਹਵਨ ਦਾ ਆਯੋਜਨ

Published

on

Havan held at Arya College

ਲੁਧਿਆਣਾ: ਆਰੀਆ ਕਾਲਜ ਲੁਧਿਆਣਾ ਵਿੱਚ ਪੰਜਾਬ ਯੂਨੀਵਰਸਿਟੀ ਦੀ ਪ੍ਰੀਖਿਆ ਲਈ ਸਰਬਸ਼ਕਤੀਮਾਨ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਇੱਕ ਹਵਨ ਦਾ ਆਯੋਜਨ ਕੀਤਾਂ ਗਿਆ। ਇਸ ਮੌਕੇ ‘ਤੇ ਹਵਨ ਕੁੰਡ ਦੀ ਪਵਿੱਤਰ ਅਗਨੀ ਵਿੱਚ ਆਹੂਤੀਆਂ ਭੇਟ ਕੀਤੀਆਂ ਅਤੇ ਵਿਦਿਆਰਥੀਆਂ ਦੀ ਸਫਲਤਾ ਲਈ ਪ੍ਰਾਰਥਨਾ ਕੀਤੀ ਗਈ। ‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍‍ਸੈਕਟਰੀ ਏ ਸੀ ਐਮ ਸੀ ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਪ੍ਰਿੰਸੀਪਲ ਡਾ. ਸੂਖਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਤਣਾਅ ਅਤੇ ਡਰ ਦੇ ਪੜਾਈ ਵਿੱਚ ਸਖਤ ਮਿਹਨਤ ਅਤੇ ਪ੍ਰੀਖਿਆ ਵਿੱਚ ਬੈਠਣ ਦੀ ਸਲਾਹ ਦਿੱਤੀ। ਉਹਨਾਂ ਨੇ ਕਿਹਾ ਕਿ ਪ੍ਰੀਖਿਆ ਦੇ ਦੌਰਾਨ ਕਿਸੇ ਵੀ ਅਨੁਚਿਤ ਸਾਧਨ ਦੀ ਵਰਤੋਂ ਨਾ ਕਰਨ । ਇਸ ਮੌਕੇ ‘ਤੇ ਸਾਰੇ ਡੀਨ ਅਤੇ ਸਟਾਫ ਮੈਂਬਰ ਮੌਜੂਦ ਸਨ ਅਤੇ ਉਹਨਾਂ ਨੇ ਵਿਦਿਆਰਥੀਆਂ ਦੇ ਮਨੋਬਲ ਨੂੰ ਉੱਚਾ ਰੱਖਣ ਲਈ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ।

Facebook Comments

Trending