Connect with us

ਅਪਰਾਧ

ਹਵਾਲਾਤੀ ਨੇ ਜੇਲ੍ਹ ਵਾਰਡਨ ‘ਤੇ ਕੀਤਾ ਹਮਲਾ, ਵਰਦੀ ਪਾੜ੍ਹੀ, ਕੇਸ ਦਰਜ

Published

on

Havalati attacked the jail warden, the uniform was torn, a case was registered

ਲੁਧਿਆਣਾ : ਜੇਲ੍ਹ ‘ਚ ਬੰਦ ਇਕ ਵਿਅਕਤੀ ਨਾਲ ਕੁੱਟਮਾਰ ਕਰਨ ਤੋਂ ਰੋਕਿਆ ਗਿਆ ਤਾਂ ਹਵਾਲਾਤੀ ਨੇ ਵਾਰਡਨ ਉਪਰ ਹਮਲਾ ਕਰਕੇ ਉਸ ਦੀ ਵਰਦੀ ਪਾੜ ਦਿੱਤੀ| ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰਡੈਂਟ ਸਤਨਾਮ ਸਿੰਘ ਦੀ ਸ਼ਿਕਾਇਤ ਉੱਪਰ ਹਵਾਲਾਤੀ ਅਜੇ ਕੁਮਾਰ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ|

ਸਹਾਇਕ ਸੁਪਰਡੈਂਟ ਸਤਨਾਮ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਕੁਮਾਰ ਦੇ ਖਿਲਾਫ ਘਰ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਥਾਣਾ ਸ਼ਿਮਲਾ ਪੁਰੀ ਵਿੱਚ ਇਕ ਮੁਕਦਮਾ ਦਰਜ ਹੈ। ਉਸ ਕੇਸ ਵਿੱਚ ਅਜੇ ਜੇਲ੍ਹ ਅੰਦਰ ਬੰਦ ਹੈ| ਦੇਰ ਰਾਤ ਉਹ ਜੇਲ ਅੰਦਰ ਬੰਦ ਸਿਕੰਦਰ ਨਾਮ ਦੇ ਵਿਅਕਤੀ ਨਾਲ ਕੁੱਟਮਾਰ ਕਰ ਰਿਹਾ ਸੀ| ਇਸੇ ਦੌਰਾਨ ਮੌਕੇ ‘ਤੇ ਪਹੁੰਚੇ ਵਾਰਡਨ ਜਸਕਰਨ ਸਿੰਘ ਨੇ ਅਜੇ ਕੁਮਾਰ ਨੂੰ ਅਜਿਹਾ ਕਰਨ ਤੋਂ ਰੋਕਿਆ|

ਬੁਰੀ ਤਰ੍ਹਾਂ ਭੜਕੇ ਅਜੇ ਕੁਮਾਰ ਨੇ ਤਹਿਸ਼ ਵਿੱਚ ਆ ਕੇ ਵਾਰਡਨ ਜਸਕਰਨ ਸਿੰਘ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਗਾਲੀ-ਗਲੋਚ ਕਰਕੇ ਧਮਕੀਆਂ ਦਿੱਤੀਆਂ| ਮੁਲਜ਼ਮ ਨੇ ਜਸਕਰਨ ਸਿੰਘ ਦੀ ਪਹਿਲੀ ਹੋਈ ਵਰਦੀ ਦੀ ਕਮੀਜ਼ ਵੀ ਪਾੜ ਦਿੱਤੀ ਅਤੇ ਸਰਕਾਰੀ ਡਿਊਟੀ ਵਿਚ ਵਿਘਨ ਪਾਇਆ|

Facebook Comments

Trending