Connect with us

ਪੰਜਾਬੀ

ਹਰਿਆਣਾ ਦੇ ਸੀਐੱਮ ਮਨੋਹਰ ਲਾਲ ਖੱਟਰ ਦਾ ਲੁਧਿਆਣਾ ਦੌਰਾ ਰੱਦ, ਜਾਣੋ ਕਾਰਨ

Published

on

Haryana CM Manohar Lal Khattar's visit to Ludhiana canceled

ਲੁਧਿਆਣਾ   :   ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਲੁਧਿਆਣਾ ਦੌਰਾ ਰੱਦ ਕਰ ਦਿੱਤਾ ਗਿਆ ਹੈ। ਉਹ ਇੱਥੇ ਭਾਜਪਾ ਉਮੀਦਵਾਰਾਂ ਦੇ ਪ੍ਰਚਾਰ ਲਈ ਆਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਚੌਪਰ ਨਾ ਮਿਲਣ ਕਾਰਨ ਇਹ ਦੌਰਾ ਰੱਦ ਕੀਤਾ ਗਿਆ ਹੈ। ਦੂਜੇ ਪਾਸੇ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਨੇ ਦੱਸਿਆ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ 13 ਫਰਵਰੀ ਨੂੰ ਧੂਰੀ ਵਿੱਚ ਔਰਤਾਂ ਨੂੰ ਸੰਬੋਧਨ ਕਰੇਗੀ।

ਪੰਜਾਬ ਵਿਧਾਨ ਸਭਾ ਚੋਣਾਂ ‘ਚ ਇਸ ਵਾਰ ਲੁਧਿਆਣਾ ਦੀਆਂ 14 ਸੀਟਾਂ ‘ਤੇ ਮੁਕਾਬਲਾ ਰੋਮਾਂਚਕ ਹੋਣ ਦੀ ਉਮੀਦ ਹੈ। ਹਾਲ ਹੀ ‘ਚ ਸਮ੍ਰਿਤੀ ਇਰਾਨੀ ਨੇ ਉਮੀਦਵਾਰਾਂ ਦੇ ਸਮਰਥਨ ‘ਚ ਇੱਥੇ ਜਨ ਸਭਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ‘ਤੇ ਤਿੱਖਾ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਟੁਕੜੇ-ਟੁਕੜੇ ਗੈਂਗ ਦਾ ਨੇਤਾ ਦੱਸਿਆ ਸੀ।

ਇਸ ਸਬੰਧੀ ਭਾਜਪਾ ਉਮੀਦਵਾਰ ਗੁਰਦੇਵ ਦੇਬੀ ਨੇ ਕਿਹਾ ਕਿ ਸੀਐਮ ਮਨੋਹਰ ਲਾਲ ਦਾ ਦੌਰਾ ਰੱਦ ਹੋਣ ਕਾਰਨ ਵਰਕਰ ਨਿਰਾਸ਼ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਨਾਲ ਸਬੰਧਤ ਨਗਰ ਕੌਂਸਲ ਦਫ਼ਤਰਾਂ ਅਤੇ ਥਾਣਿਆਂ ਵਿੱਚ ਸੱਤਾਧਾਰੀ ਧਿਰ ਵੱਲੋਂ ਫੈਲਾਈ ਗਈ ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਖ਼ਤਮ ਕਰਕੇ ਭਾਜਪਾ ਦੀ ਸਰਕਾਰ ਬਣਨ ’ਤੇ ਸਾਫ਼-ਸੁਥਰਾ ਪ੍ਰਸ਼ਾਸਨ ਦਿੱਤਾ ਜਾਵੇਗਾ।

Facebook Comments

Trending