ਪੰਜਾਬੀ
UCPMA ਦੀਆਂ ਚੋਣਾਂ ‘ਚ ਪ੍ਰਧਾਨ ਦੇ ਅਹੁਦੇ ਲਈ ਹਰਸਿਮਰਜੀਤ ਸਿੰਘ ਲੱਕੀ ਹੋਣਗੇ ਉਮੀਦਵਾਰ
Published
2 years agoon

ਲੁਧਿਆਣਾ : ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀਆਂ ਹੋਣ ਵਾਲੀਆਂ ਚੋਣਾਂ ਲਈ ਸਮੁੱਚੇ ਸਾਈਕਲ ਭਾਈਚਾਰੇ ਨੇ ਹੱਥ ਮਿਲਾਇਆ ਅਤੇ ਸਰਬਸੰਮਤੀ ਨਾਲ ਲੱਕੀ ਐਕਸਪੋਰਟਸ ਦੇ ਸ. ਹਰਸਿਮਰਜੀਤ ਸਿੰਘ ਲੱਕੀ ਦਾ ਨਾਮ ਆਉਣ ਵਾਲੇ ਚੋਣਾਂ ਵਿੱਚ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਵਜੋਂ ਪ੍ਰਸਤਾਵਿਤ ਕੀਤਾ। ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਅੱਜ ਸਾਈਕਲ ਉਦਯੋਗ ਸੰਕਟ ਵਿੱਚ ਹੈ, ਇਸ ਲਈ ਇੱਕਜੁੱਟ ਹੋਣ ਦੀ ਲੋੜ ਹੈ।
ਸ਼੍ਰੀ ਜਤਿੰਦਰ ਮਿੱਤਲ ਨੇ ਕਿਹਾ ਕਿ ਸਾਈਕਲ ਉਦਯੋਗ ਦੇ ਵਿਕਾਸ ਲਈ ਇਕਜੁੱਟ ਹੋਣਾ ਸਮੇਂ ਦੀ ਲੋੜ ਹੈ। ਸ਼੍ਰੀ ਕੇ.ਕੇ. ਸੇਠ ਨੇ ਕਿਹਾ ਕਿ ਸਰਕਾਰ ਵੀ ਇੰਡਸਟਰੀ ਦੀ ਗੱਲ ਉਦੋਂ ਸੁਣਦੀ ਹੈ ਜਦੋਂ ਇਕਜੁੱਟ ਆਵਾਜ਼ ਉਨ੍ਹਾਂ ਤੱਕ ਪਹੁੰਚਦੀ ਹੈ ਅਤੇ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਲੰਬੇ ਸਮੇਂ ਤੋਂ ਅਜਿਹਾ ਕਰਦੀ ਆ ਰਹੀ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹੇਗੀ।.ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਉਦਯੋਗ ਲਈ ਇਹ ਇਕਜੁੱਟ ਹੋਣ ਅਤੇ ਵਧਣ ਦਾ ਇਹ ਸੁਨਹਿਰੀ ਮੌਕਾ ਹੈ ।
ਅਵਤਾਰ ਸਿੰਘ ਭੋਗਲ ਨੇ ਕਿਹਾ ਕਿ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਦੀ ਸਥਾਪਨਾ 1967 ਵਿਚ ਕੀਤੀ ਗਈ ਸੀ ਅਤੇ ਸਰਕਾਰ ਬਜਟ ਦਾ ਖਰੜਾ ਤਿਆਰ ਕਰਨ ਸਮੇਂ ਯੂ.ਸੀ.ਪੀ.ਐਮ.ਏ. ਤੋਂ ਸੁਝਾਅ ਲੈਂਦੀ ਸੀ। ਚਰਨਜੀਤ ਸਿੰਘ ਵਿਸ਼ਵਕਰਮਾ ਨੇ ਕਿਹਾ ਕਿ ਸਾਈਕਲ ਉਦਯੋਗ ਲੁਧਿਆਣਾ ਦੀ ਮਾਂ ਉਦਯੋਗ ਹੈ ਅਤੇ ਇੱਕਜੁਟਤਾ ਹੀ ਸਫਲਤਾ ਦਾ ਮਾਰਗ ਹੈ। ਹਰਸਿਮਰਨਜੀਤ ਸਿੰਘ ਲੱਕੀ ਨੇ ਓਹਨਾ ‘ਤੇ ਕੀਤੇ ਭਰੋਸੇ ਲਈ ਸਾਰਿਆਂ ਦਾ ਧੰਨਵਾਦ ਕੀਤਾ।
You may like
-
ਵਿਨੇਸ਼ ਫੋਗਾਟ ਨੇ ਭਾਰੀ ਵੋਟਾਂ ਨਾਲ ਜਿੱਤੀ ਚੋਣ, ਬਜਰੰਗ ਪੂਨੀਆ ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ
-
ਚੋਣ ਕਮਿਸ਼ਨ ਨੇ ਪੰਜਾਬ ਦੇ ਇਨ੍ਹਾਂ 6 ਆਗੂਆਂ ਨੂੰ ਅਯੋਗ ਕਰਾਰ ਦਿੱਤਾ, ਨਹੀਂ ਲੜ ਸਕਣਗੇ ਚੋਣ
-
ਸਹੁੰ ਚੁੱਕ ਸਮਾਗਮ ਲਈ ਅੰਮ੍ਰਿਤਪਾਲ ਨੂੰ ਮਿਲਿਆ ਇਹ ਟਾਈਮ, ਜੇਲ ‘ਚੋ ਲੜੀ ਸੀ ਚੋਣ
-
ਅਕਾਲੀ ਆਗੂ ਚੰਦੂਮਾਜਰਾ ਦਾ ਵੱਡਾ ਬਿਆਨ, ਅਕਾਲੀ ਦਲ ਦੇ ਚੋਣ ਹਾਰਨ ਦਾ ਦੱਸਿਆ ਇਹ ਕਾਰਨ
-
ਸਿਆਸਤ ‘ਚ ਫੇਰਬਦਲ ਦਾ ਦੌਰ ਜਾਰੀ, ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਨਹੀਂ ਲੜਣਗੇ ਚੋਣ!
-
ਲੋਕਸਭਾ ਚੋਣ: ਬੀਬਾ ਬਾਦਲ ਦੀ ਚੋਣ ਕਮਾਨ ਹੋਵੇਗੀ ਮਜੀਠੀਆ ਦੇ ਹੱਥਾਂ ‘ਚ!