ਖੇਡਾਂ

ਪੰਜਾਬ ਸਕੂਲ ਗੇਮਜ਼ ਵਿੱਚ ਹਰਸ਼ਦੀਪ ਸਿੰਘ ਨੇ ਮਾਰੀਆਂ ਮੱਲਾਂ

Published

on

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਦੇ ਵਿਦਿਆਰਥੀ ਹਰਸ਼ਦੀਪ ਸਿੰਘ ਚਾਨੇ ਨੇ ਜ਼ਿਲ੍ਹਾ ਪੱਧਰੀ ਪੰਜਾਬ ਸਕੂਲ ਗੇਮਜ਼ ਦੇ ਜੈਵਲਿਨ ਥਰੋ ਮੁਕਾਬਲੇ ਵਿੱਚ ਸ਼ਾਨਦਾਰ ਮੱਲਾਂ ਮਾਰਦੇ ਹੋਏ ਆਪਣਾ, ਆਪਣੇ ਮਾਪਿਆਂ ਤੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਮੁਕਾਬਲੇ ਵਿੱਚ ਵੱਖ^ਵੱਖ ਸੀਬੀਐਸਈ ਅਤੇ ਪੀਸਈਬੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ।

ਸਕੂਲ ਦੇ ਇਸ ਹੋਣਹਾਰ ਵਿਿਦਆਰਥੀ ਨੇ ਜ਼ਿਲ੍ਹਾ ਪੱਧਰ ‘ਤੇ ਆਪਣਾ ਸ਼ਾਨਦਾਰ ਪਰਦਰਸ਼ਨ ਦਿਖਾਉਂਦੇ ਹੋਏ ਆਪਣੀ ਵੱਖਰੀ ਛਾਪ ਛੱਡੀ। ਹਰਸ਼ਦੀਪ ਦੀ ਇਸ ਸ਼ਾਨਦਾਰ ਜਿੱਤ *ਤੇ ਉਸ ਨੂੰ ਮੈਡਲ ਅਤੇ ਸਰਟੀਫ਼ਿਕੇਟ ਸਨਮਾਨ ਵਜੋਂ ਭੇਂਟ ਕੀਤਾ ਗਿਆ। ਸਕੂਲ ਦੇ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਨੇ ਹਰਸ਼ਦੀਪ ਸਿੰਘ ਦੀ ਇਸ ਅਨਿੱਖੜਵੀ ਜਿੱਤ ‘ਤੇ ਉਸਨੂੰ ਵਧਾਈ ਦਿੱਤੀ ।

Facebook Comments

Trending

Copyright © 2020 Ludhiana Live Media - All Rights Reserved.