Connect with us

ਇੰਡੀਆ ਨਿਊਜ਼

Harley-Davidson ਦਾ ਇਕਲੌਤਾ ਸਕੂਟਰ ਹੋਣ ਜਾ ਰਿਹੈ ਹੈ ਨਿਲਾਮ

Published

on

Harley-Davidson's only scooter is going to be auctioned

ਤੁਹਾਨੂੰ ਦੱਸ ਦਿੰਦੇ ਹਾਂ ਕਿ 1950 ਦੇ ਦਹਾਕੇ ’ਚ ਹਾਰਲੇ-ਡੇਵਿਡਸਨ ਨੇ ਇਸ ਸਕੂਟਰ ਨੂੰ ਬਣਾਉਣਾ ਕਰਨਾ ਸ਼ੁਰੂ ਕੀਤਾ ਸੀ, ਜੋ ਹੁਣ ਮੇਕਮ ਦੀ ਮਸ਼ਹੂਰ ਲਾਸ ਵੇਗਾਸ ਮੋਟਰਸਾਈਕਲ ਨਿਲਾਮੀ ’ਚ ਜਾ ਰਿਹਾ ਹੈ। ਕਮਾਲ ਦੀ ਗੱਲ ਇਹ ਹੈ ਕਿ ਹਾਰਲੇ ਨੇ ਸਿਰਫ 5 ਸਾਲ ਲਈ ਹੀ ਸਕੂਟਰ ਬਣਾਇਆ ਸੀ ਅਤੇ ਉਸ ਸਮੇਂ ਇਸ ਦੇ ਲਿਮਟਿਡ ਮਾਡਲ ਹੀ ਵਿਕੇ ਸਨ। ਉਸ ਤੋਂ ਬਾਅਦ ਕੰਪਨੀ ਨੇ ਇਸ ਦੀ ਪ੍ਰੋਡਕਸ਼ਨ ਬੰਦ ਕਰ ਦਿੱਤੀ ਸੀ। ਮੇਕਮ ਦੀ ਲਾਸ ਵੇਗਾਸ ਮੋਟਰਸਾਈਕਲ ਨਿਲਾਮੀ 25 ਜਨਵਰੀ 2022 ਤੋਂ ਸ਼ੁਰੂ ਹੋਵੇਗੀ ਅਤੇ 29 ਜਨਵਰੀ ਤਕ ਚੱਲੇਗੀ। ਇਹ ਨਿਲਾਮੀ ਬਾਈਕ ਲਵਰਸ ਲਈ ਹੁੰਦੀ ਹੈ।

ਉੱਥੇ ਹੀ ਹਾਰਲੇ-ਡੇਵਿਡਸਨ ਦਾ ਇਹ ਸਕੂਟਰ ਉਸ ਦੇ ਦੂਜੇ ਪ੍ਰੋਡਕਟਸ ਦੀ ਤਰ੍ਹਾਂ ਥ੍ਰਿਲਿੰਗ ਤਾਂ ਨਹੀਂ ਹੈ ਪਰ ਉਸ ਸਮੇਂ ਦੇ ਹਿਸਾਬ ਨਾਲ ਇਸ ਦਾ ਡਿਜ਼ਾਇਨ ਅਤੇ ਫੀਚਰਜ਼ ਇਸ ਨੂੰ ਵੱਖਰੀ ਲੁੱਕ ਦਿੰਦੇ ਹਨ। ਟਾਪਰ ’ਚ 165 ਸੀਸੀ ਸਿੰਗਲ-ਸਿਲੰਡਰ ਟੂ-ਸਟ੍ਰੋਕ ਇੰਜਣ ਸੀ, ਜੋ ਫਲੋਰਬੋਰਡ ਦੇ ਵਿਚਕਾਰ ਲੱਗਾ ਹੋਇਆ ਸੀ। ਇਸ ਦਾ ਇੰਜਣ ਇਕ ਪ੍ਰੀਮਿਕਸਡ ਗੈਸੋਲੀਨ ਅਤੇ ਤੇਲ ਦੇ ਮਿਕਸਚਰ ਨਾਲ ਚਲਦਾ ਸੀ। ਇਸ ਤੋਂ ਇਲਾਵਾ ਇਸ ਨੂੰ ਰੱਸੀ ਨਾਲ ਖਿੱਛ ਕੇ ਸਟਾਰਟ ਕੀਤਾ ਜਾਂਦਾ ਸੀ। ਦੂਜੇ ਸਕੂਟਰਾਂ ਦੀ ਤਰ੍ਹਾਂ ਟਾਪਰ ਦੇ ਇੰਜਣ ’ਚ ਕੂਲਿੰਗ ਫੈਨ ਨਹੀਂ ਸੀ। ਕੰਪਨੀ ਦਾ ਮੰਨਣਾ ਸੀ ਕਿ ਸਕੂਟਰਾਂ ਦੇ ਹੇਠੋਂ ਲੰਘਣ ਵਾਲੀ ਹਵਾ ਨਾਲ ਕੂਲਿੰਗ ਹੋ ਸਕਦੀ ਹੈ ਪਰ ਕੁਝ ਟਾਪਰਸ ਨੇ ਓਵਰਹੀਟਿੰਗ ਦੀ ਸਮੱਸਿਆ ਪੈਦਾ ਕਰ ਦਿੱਤੀ।ਟਾਪਰ ਦਾ ਫਰੰਟ ਬਾਡੀ, ਫਰੰਟ ਫੈਂਡਰ ਅਤੇ ਫਲੋਰਬੋਰਡ ਸਟੈਂਪਡ ਸਟੀਲ ਨਾਲ ਬਣੇ ਸਨ ਅਤੇ ਇੰਜਣ ਕਵਰ ਤੇ ਬਾਡੀ ਮੋਲਡੇਡ ਫਾਈਬਰ ਗਲਾਸ ਨਾਲ ਬਣੇ ਸਨ। ਕੰਪਨੀ ਨੇ ਦੋ ਸਟ੍ਰੋਕ ਤੇਲ ਦੇ ਵਾਧੂ ਕੰਟੋਨਰ ਰੱਖਣ ਲਈ ਸੀਟ ਦੇ ਹੇਠਾਂ ਸਟੋਰੇਜ ਸਪੇਸ ਦਿੱਤੀ ਸੀ।

 

 

Facebook Comments

Trending