Connect with us

ਲੁਧਿਆਣਾ ਨਿਊਜ਼

ਹਲਵਾਰਾ ਵਿੱਚ ਏਅਰਪੋਰਟ ਬਣਨ ਦਾ ਰਾਹ ਹੋਇਆ ਪੱਧਰਾ, ਗਲਾਡਾ ਵਲੋਂ ਮੁਆਵਜ਼ਾ ਫਾਈਨਲ

Published

on

ਲੁਧਿਆਣਾ – ਹਲਵਾਰਾ ਵਿੱਚ ਬਣਨ ਵਾਲੇ ਇੰਟਰਨੈਸ਼ਨਲ ਏਅਰਪੋਰਟ ਲਈ ਜ਼ਮੀਨ ਤੇ ਕਬਜ਼ਾ ਲੈਣ ਦਾ ਰਸਤਾ ਸਾਫ ਹੋ ਗਿਆ ਹੈ, ਜਿਸ ਦੇ ਤਹਿਤ ਗਲਾਡਾ ਵਲੋਂ ਜ਼ਮੀਨ ਦੇ ਮਾਲਕਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਪੁਸ਼ਟੀ ਕਰਦੇ ਹੋਏ ਏ.ਸੀ.ਏ. ਭੁਪਿੰਦਰ ਸਿੰਘ ਨੇ ਦੱਸਿਆ ਕਿ ਜ਼ਮੀਨ ਤੇ ਕਬਜ਼ਾ ਲੈਣ ਦੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ। ਹੁਣ ਕਬਜ਼ਾ ਲੈਣ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਨੋਟਿਸ ਜਾਰੀ ਕੀਤੇ ਜਾਣਗੇ। ਗਲਾਡਾ ਨੇ ਸਾਫ ਕੀਤਾ ਹੈਕਿ ਜਿਨ੍ਹਾਂ ਲੋਕਾਂ ਦੀ ਜ਼ਮੀਨ ਤੇ ਲੋਨ ਹੋਵੇਗਾ, ਉਨ੍ਹਾਂ ਨੂੰ ਕਟੌਤੀ ਤੋਂ ਬਾਅਦ ਮੁਆਵਜ਼ੇ ਦੀ ਅਦਾਇਗੀ ਕੀਤੀ ਜਾਵੇਗੀ। ਇਸੇ ਤਰ੍ਹਾਂ ਕੋਈ ਵਿਵਾਦ ਹੋਣ ਤੇ ਮੁਆਵਜ਼ੇ ਦੀ ਰਾਸ਼ੀ ਖਾਤੇ ਵਿੱਚ ਜਮ੍ਹਾਂ ਰੱਖੀ ਜਾਵੇਗੀ।

Facebook Comments

Trending