Connect with us

ਪੰਜਾਬੀ

ਹਲਕਾ ਗਿੱਲ ‘ਚ ਹੋ ਸਕਦੈ ਸਾਬਕਾ IAS ਅਧਿਕਾਰੀਆਂ ਦਾ ਸਾਹਮਣਾ

Published

on

Halqa Gill may face former IAS officers

ਲੁਧਿਆਣਾ :  ਪੰਜਾਬ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਜਿੱਥੇ ਗਾਇਕਾਂ-ਕਲਾਕਾਰਾਂ ‘ਤੇ ਦਾਅ ਲਾ ਰਹੀਆਂ ਹਨ, ਉੱਥੇ ਹੀ ਚੋਣਾਂ ਲੜਨ ਵਾਲਿਆਂ ‘ਚ ਸ਼ਾਮਲ ਸਾਬਕਾ ਅਧਿਕਾਰੀਆਂ ਦੀ ਗਿਣਤੀ ‘ਚ ਵੀ ਵਾਧਾ ਹੋ ਸਕਦਾ ਹੈ।

ਇਸ ‘ਚ ਜੇਕਰ ਹਲਕਾ ਗਿੱਲ ਦੀ ਗੱਲ ਕਰੀਏ ਤਾਂ ਮੌਜੂਦਾ ਵਿਧਾਇਕ ਕੁਲਦੀਪ ਸਿੰਘ ਡੀ. ਸੀ. ਮੋਗਾ ਤੋਂ ਅਸਤੀਫ਼ਾ ਦੇ ਕੇ ਚੋਣਾਂ ਲੜ ਰਹੇ ਸਨ ਅਤੇ ਹੁਣ ਕਾਂਗਰਸ ਵਲੋਂ ਇਕ ਵਾਰ ਫਿਰ ਉਨ੍ਹਾਂ ਨੂੰ ਟਿਕਟ ਮਿਲਣਾ ਤੈਅ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੇ ਮੁਕਾਬਲੇ ਅਕਾਲੀ ਦਲ ਨੇ ਦਰਸ਼ਨ ਸਿੰਘ ਸ਼ਿਵਾਲਿਕ ਅਤੇ ਆਮ ਆਦਮੀ ਪਾਰਟੀ ਵੱਲੋਂ ਪਿਛਲੀ ਵਾਰ ਚੋਣਾਂ ਲੜਨ ਵਾਲੇ ਜੀਵਨ ਸਿੰਘ ਸੰਗੋਵਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਅਕਾਲੀ ਦਲ ਤੋਂ ਵੱਖ ਹੋਣ ਤੋਂ ਬਾਅਦ ਇਕੱਲੇ ਚੋਣਾਂ ਲੜਨ ਜਾ ਰਹੀ ਭਾਜਪਾ ਵੱਲੋਂ ਅਜੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਅਤੇ ਢੀਂਡਸਾ ਧੜੇ ਵਿਚਕਾਰ ਸੀਟਾਂ ਦੀ ਵੰਡ ਦੀ ਪ੍ਰਕਿਰਿਆ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੀਟ ‘ਤੇ ਭਾਜਪਾ ਵੱਲੋਂ ਸਾਬਕਾ ਆਈ. ਏ. ਐੱਸ. ਅਧਿਕਾਰੀ ਐੱਸ. ਆਰ. ਲੱਧੜ ਉਮੀਦਵਾਰ ਹੋ ਸਕਦੇ ਹਨ।

Facebook Comments

Trending