ਪੰਜਾਬੀ

ਹਲਕਾ ਦਾਖਾ ‘ਚ 50 ਤੋਂ ਵਧੇਰੇ ਪਿੰਡਾਂ ‘ਚ ਖੇਡ ਗਰਾਊਾਡ-ਕਮ ਪਾਰਕਾਂ ਬਣਾਈਆਂ -ਇਯਾਲੀ

Published

on

ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣ ਹਲਕਾ ਦਾਖਾ ਲਈ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ ਨੂੰ ਵੋਟ ਲਈ ਪਿੰਡ ਪੰਡੋਰੀ ਸਮੇਤ ਦਰਜਨਾਂ ਹੋਰ ਚੋਣ ਜਲਸਿਆਂ ਨੂੰ ਸੰਬੋਧਨ ਹੁੰਦਿਆਂ ਵੋਟ ਦੀ ਮੰਗ ਕੀਤੀ।

ਪਿੰਡ ਪੰਡੋਰੀ ਵੋਟਰਾਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਸਮੇਂ ਇਯਾਲੀ ਨੇ ਕਿਹਾ ਕਿ ਉਹ ਵਿਕਾਸ ਬਦਲੇ ਵੋਟ ਲੈਣ ਆਇਆ ਹੈ, ਵੋਟ ਤਾਕਤ ਨਾਲ ਉਸ ਦੇ ਵਿਧਾਇਕ ਚੁਣੇ ਜਾਣ ‘ਤੇ ਸੂਬੇ ‘ਚ ਸ਼੍ਰੋਮਣੀ ਅਕਾਲੀ ਦਲ-ਗੱਠਜੋੜ ਸਰਕਾਰ ਬਣੇਗੀ। ਇਯਾਲੀ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤੀ ਬਣਾਉਣ ਲਈ ਤਤਪਰ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਸਰਕਾਰ ਬਣਾਉਣ ਲਈ ਮੇਰੇ ਚੋਣ ਨਿਸ਼ਾਨ ਤੱਕੜ ਨੂੰ ਵੋਟ ਪਾਈ ਜਾਵੇ।

ਇਯਾਲੀ ਨੇ ਕਿਹਾ ਕਿ ਹਲਕਾ ਦਾਖਾ ‘ਚ ਪਿੰਡ ਪੰਡੋਰੀ ਤੋਂ ਲੈ ਕੇ 50 ਤੋਂ ਵਧੇਰੇ ਹੋਰ ਪਿੰਡਾਂ ‘ਚ ਖੇਡ ਗਰਾਊਾਡ-ਕਮ ਪਾਰਕਾਂ ਹਰ ਵਰਗ ਲਈ ਸਹਾਈ ਬਣੀਆਂ ਹੋਈਆਂ। ਉਨ੍ਹਾਂ ਦੱਸਿਆ ਕਿ ਉਹ ਮੁੜ ਐੱਮ.ਐੱਲ.ਏ. ਬਣ ਕੇ ਗੱਠਜੋੜ ਸਰਕਾਰ ਬਣਨ ‘ਤੇ ਇਹੋ ਸੁਵਿਧਾ ਹਰ ਪਿੰਡ ਨੂੰ ਦੇਣ ਲਈ ਵਚਨਬੱਧ ਹੈ।

ਸੈਂਕੜੇ ਲੋਕਾਂ ਨੇ ਚੋਣ ਜਲਸੇ ‘ਚ ਹੱਥ ਖੜ੍ਹੇ ਕਰਕੇ ਮਨਪ੍ਰੀਤ ਸਿੰਘ ਇਯਾਲੀ ਨੂੰ ਵੋਟ ਦਾ ਸਮਰਥਨ ਦਿੱਤਾ। ਸ਼੍ਰੋਮਣੀ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਵਲੋਂ ਵੋਟ ਦੀ ਅਪੀਲ ਲਈ ਪੰਡੋਰੀ ਚੋਣ ਜਲਸੇ ਨੂੰ ਸੰਬੋਧਨ ਬਾਅਦ ਸਾਬਕਾ ਸਰਪੰਚ ਬਲਰਾਜ ਸਿੰਘ, ਸਾਬਕਾ ਸਰਪੰਚ ਸਤਪਾਲ ਸਿੰਘ, ਪਰਮਜੀਤ ਸਿੰਘ ਸਿੱਧੂ, ਅਮਰਜੀਤ ਸਿੰਘ, ਪਰਮਿੰਦਰ ਸਿੰਘ, ਗੁਰਮੇਲ ਸਿੰਘ ਫੌਜ਼ੀ, ਅਵਤਾਰ ਸਿੰਘ, ਮਾ: ਮਨਮੋਹਣ ਸਿੰਘ ਤੇ ਹੋਰਨਾਂ ਵਲੋਂ ਇਯਾਲੀ ਨੂੰ ਸਿਰੋਪਾਓ ਦਿੱਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.