ਪੰਜਾਬੀ

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾ ਬਾਰਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Published

on

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦਾਦ ਦੇ ਬਾਰਵੀਂ ਕਲਾਸ ਦੇ ਨਤੀਜੇ ਜੋ ਕਿ ਸੀ.ਬੀ. ਐਸ. ਸੀ ਦੁਆਰਾ ਘੋਸ਼ਿਤ ਕੀਤੇ ਹਨ, ਬਹੁਤ ਹੀ ਸਾਨਦਾਰ ਆਏ ਹਨ। ਸੀ.ਬੀ. ਐਸ. ਸੀ ਦੁਆਰਾਘੋਸ਼ਿਤ ਕੀਤੇ ਨਤੀਜਿਆ ਵਿੱਚ ਸਕੂਲ ਦਾ ਰਿਜ਼ਲਟ 100 ਪ੍ਰਤੀਸ਼ਤ ਰਿਹਾ। ਜਿਸ ਵਿਚ ਸਾਇੰਸ ਗਰੁੱਪ ਵਿਚੋ ਕ੍ਰਿਤਿਕ ਸਰਮਾ 95 % , ਕੇਸਵ ਸ਼ਰਮਾ 93 % ਦਮਨਪ੍ਰੀਤ ਸਿੰਘ 88 % ਅੰਕ ਕਰਕੇ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਰਹੇ।

ਇਸ ਤਰ੍ਹਾਂ ਕਾਮਰਸ ਗਰੁੱਪ ਵਿੱਚੋਂ ਰਮਨੀਕ ਕੌਰ 94 % ਨੰਬਰ ਲੈ ਕੇ ਪਹਿਲੇ ਸਥਾਨ ਤੇ ਰਹੀ। ਪਰਮਵੀਰ ਸਿੰਘ ਢਿੱਲੋਂ 91% ਨਾਲ ਦੂਜੇ ਸਥਾਨ ਤੇ ਅਤੇ ਚਰਨਪ੍ਰੀਤ ਸਿੰਘ 81 % ਨਾਲ ਤੀਸਰੇ ਨੰਬਰ ਤੇ ਰਹੇ। ਆਰਟਸ ਗਰੁੱਪ ਵਿਚੋਂ ਨਵਪ੍ਰੀਤ ਸਿੰਘ ਨੇ 93% , ਹੁਸਨਪ੍ਰੀਤ ਕੌਰ 91% ਅਤੇ ਜਪਜੋਤ ਸਿੰਘ 88 % ਲੈ ਕੇ ਕ੍ਰਮਵਾਰ ਪਹਿਲੇ , ਦੂਜੇ , ਤੀਜੇ ਸਥਾਨ ਤੇ ਰਹੇ। 100 % ਨਤੀਜੇ ਆਉਣ ਤੇ ਪ੍ਰਿੰਸੀਪਲ ਅਰਚਨਾ ਸ੍ਰੀਵਾਸਤਵ ਸਾਰੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.