ਖੇਡਾਂ

ਮੁੱਕੇਬਾਜ਼ੀ ਦੇ ਸੂਬਾ ਪੱਧਰੀ ਮੁਕਾਬਲੇ ‘ਚ ਗੁਰਸਾਹਿਬ ਨੇ ਜਿੱਤਿਆ ਗੋਲਡ

Published

on

ਲੁਧਿਆਣਾ : ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਲੁਧਿਆਣਾ ਵਲੋਂ ਸਮਰਾਲਾ ਵਿਖੇ ਪੰਜਵੀਂ ਜੂਨੀਅਰ ਪੰਜਾਬ ਸਟੇਟ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ‘ਚ 70 ਕਿੱਲੋ ਭਾਰ ਵਰਗ ‘ਚ ਖੰਨਾ ਦੇ ਮੁੱਕੇਬਾਜ਼ੀ ‘ਚ ਗੁਰਸਾਹਿਬ ਸਿੰਘ ਨੇ ਸੋਨੇ ਦਾ ਤਮਗਾ ਦਾ ਜਿੱਤਿਆ, ਜਿਸ ਨੇ ਸ਼ਹਿਰ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਗੁਰਸਾਹਿਬ ਸਿੰਘ ਦੀ ਚੋਣ ਨੈਸ਼ਨਲ ਖੇਡਾਂ ਲਈ ਕੀਤੀ ਗਈ।

ਮੁੱਕੇਬਾਜ ਗੁਰਸਾਹਿਬ ਸਿੰਘ ਅਰੁਣਾਚਲ ਪ੍ਰਦੇਸ਼ ਵਿਖੇ ਹੋਣ ਵਾਲੀਆਂ ਨੈਸ਼ਨਲ ਖੇਡਾਂ ‘ਚ ਭਾਗ ਲੈਣ ਲਈ ਜਾ ਰਿਹਾ ਹੈ। ਰਣਬੀਰ ਸਿੰਘ ਕਾਕਾ ਨੇ ਦੱਸਿਆ ਕਿ ਉਨਾਂ੍ ਦੇ ਭਤੀਜੇ ‘ਚ ਸੋਨੇ ਦਾ ਤਗਮਾ ਜਿੱਤ ਕੇ ਸ਼ਹਿਰ, ਮਾਪਿਆਂ ਤੇ ਕੋਚ ਦਾ ਨਾਮ ਰੋਸ਼ਨ ਕੀਤਾ ਹੈ। ਕੌਂਸਲਰ ਅਮਨਪ੍ਰਰੀਤ ਕੌਰ ਨੇ ਗੁਰਸਾਹਿਬ ਸਿੰਘ ਦੀ ਪ੍ਰਰਾਪਤੀ ‘ਤੇ ਵਧਾਈ ਦਿੱਤੀ ਤੇ ਭਵਿੱਖ ‘ਚ ਖੇਡਾਂ ਦੇ ਖੇਤਰ ‘ਚ ਮਾਣਮਤੀਆਂ ਪ੍ਰਰਾਪਤੀਆਂ ਕਰਨ ਦੀ ਕਾਮਨਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.