ਪੰਜਾਬੀ

ਆਰੀਆ ਕਾਲਜ ਦੀ ਗੁਰਪ੍ਰੀਤ ਕੌਰ ਨੇ ਜਿਤਿਆ ਚਾਂਦੀ ਦਾ ਤਗਮਾ

Published

on

ਲੁਧਿਆਣਾ : ਆਰੀਆ ਕਾਲਜ ਗਰਲਜ਼ ਸੈਕਸ਼ਨ, ਲੁਧਿਆਣਾ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਆਯੋਜਿਤ ਅੰਤਰ ਕਾਲਜ ਕੁਸ਼ਤੀ ਮੁਕਾਬਲਿਆਂ ਵਿੱਚ 76 ਕਿਲੋਗ੍ਰਾਮ ਭਾਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥਣ ਦੁਆਰਾ ਪ੍ਰਾਪਤ ਇਸ ਸ਼ਾਨਦਾਰ ਸਫਲਤਾ ਲਈ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ.ਐਸ.ਐਮ ਸ਼ਰਮਾ ਨੇ ਵਧਾਈ ਦਿੱਤੀ।

ਕਾਲਜ ਪ੍ਰਿੰਸੀਪਲ ਡਾ ਸੂਕਸ਼ਮ ਆਹਲੂਵਾਲੀਆ ਨੇ ਵਿਦਿਆਰਥਣ ਦੁਆਰਾ ਕੀਤੀ ਮਿਹਨਤ ਦੀ ਸ਼ਲਾਘਾ ਕੀਤੀ। ਕਾਲਜ ਦੇ ਇੰਚਾਰਜ ਸ੍ਰੀਮਤੀ ਕੁਮੁਦ ਚਾਵਲਾ ਨੇ ਹੋਣਹਾਰ ਵਿਦਿਆਰਥਣ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਵਿਦਿਆਰਥਣ ਦੀ ਜਿੱਤ ਸਮਾਜ ਦੀਆਂ ਹੋਰ ਕੁੜੀਆਂ ਨੂੰ ਵੀ ਪ੍ਰੇਰਿਤ ਕਰੇਗੀ।

Facebook Comments

Trending

Copyright © 2020 Ludhiana Live Media - All Rights Reserved.