ਪੰਜਾਬੀ

ਗੁਰਮਤਿ ਸੰਗੀਤ ਸਿਖਿਆਰਥੀਆਂ ਨੇ ਸੰਗੀਤ ਪ੍ਰੇਮੀਆਂ ਨੂੰ ਕੀਤਾ ਨਿਹਾਲ

Published

on

ਲੁਧਿਆਣਾ : ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਚੱਲ ਰਹੀ ਤਿੰਨ ਰੋਜ਼ਾ ਗੁਰਮਤਿ ਸੰਗੀਤ ਵਰਕਸ਼ਾਪ ਦੇ ਆਖਰੀ ਦਿਨ ਸੰਗੀਤ ਦੇ ਮਾਹਿਰ ਉਸਤਾਦਾਂ ਵੱਲੋਂ ਗੁਰਮਤਿ ਸੰਗੀਤ ਦੀਆਂ ਬਾਰੀਕੀਆਂ ਦੇ ਨਾਲ-ਨਾਲ ਅਰਧ-ਸ਼ਾਸਤਰੀ ਤੇ ਸੁਗਮ ਸੰਗੀਤ ਦੀ ਪੇਸ਼ਕਾਰੀ ਕਰਕੇ ਗੁਰਮਤਿ ਸੰਗੀਤ ਸਿਖਿਆਰਥੀਆਂ ਅਤੇ ਸੰਗੀਤ ਪ੍ਰੇਮੀਆਂ ਨੂੰ ਨਿਹਾਲ ਕੀਤਾ। ਸੰਤ ਅਮੀਰ ਸਿੰਘ ਦੀ ਦੇਖ ਰੇਖ ਹੇਠ ਹੋਈ

ਇਸ ਵਰਕਸ਼ਾਪ ਦੌਰਾਨ ਪ੍ਰਸਿੱਧ ਤਬਲਾ ਵਾਦਕ ਉਸਤਾਦ ਪੰਡਿਤ ਅਨਿੰਦੋ ਚੈਟਰਜੀ ਨੇ ਜਵੱਦੀ ਟਕਸਾਲ ਵੱਲੋਂ ਸੀਮਤ ਸਾਧਨਾਂ ਦੇ ਬਾਵਜੂਦ ਕੀਰਤਨ ਦੇ ਅਸਲ ਤੇ ਪੁਰਾਤਨ ਸਰੂਪ ਦੀ ਬਹਾਲੀ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਗੁਰਮਤਿ ਸੰਗੀਤ ਦੇ ਚਿੰਤਕ ਅਤੇ ਵਿਦਵਾਨ ਬੁਲਾਰੇ ਤੀਰਥ ਸਿੰਘ ਢਿੱਲੋਂ ਨੇ ਜਵੱਦੀ ਟਕਸਾਲ ਵੱਲੋਂ 1991 ਵਿੱਚ ਸ਼ੁਰੂ ਕੀਤੀ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਦੀਆਂ ਯਾਦਾਂ ਤਾਜ਼ਾ ਕੀਤੀਆਂ‌। ਸੰਤ ਬਾਬਾ ਅਮੀਰ ਸਿੰਘ ਨੇ ਉਸਤਾਦ ਪੰਡਿਤ ਅਨਿੰਦੋ ਚੈਟਰਜੀ ਅਤੇ ਤੀਰਥ ਸਿੰਘ ਢਿੱਲੋਂ ਨੂੰ ਸਨਮਾਨਿਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.