ਪੰਜਾਬੀ

GGNIMT ਅਤੇ GGNIVS.ਵੱਲੋਂ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਕਰਵਾਇਆ ਗੁਰਮਤਿ ਸਮਾਗਮ

Published

on

ਲੁਧਿਆਣਾ : GGNIMT ਅਤੇ GGNIVS, ਸਿਵਲ ਲਾਈਨ, ਲੁਧਿਆਣਾ ਵੱਲੋਂ ਨਵੇਂ ਅਕਾਦਮਿਕ ਸੈਸ਼ਨ 2023-24 ਦੀ ਸ਼ੁਰੂਆਤ ਮੌਕੇ ਜੀਜੀਐਨ ਕੈਂਪਸ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬੀ.ਏ.,ਬੀ.ਐਸ.ਸੀ,ਬੀ.ਕਾਮ, ਬੀ.ਬੀ.ਏ., ਬੀ.ਸੀ.ਏ., ਹੋਟਲ ਮੈਨੇਜਮੈਂਟ, ਫੈਸ਼ਨ ਡਿਜ਼ਾਈਨ, ਐਮ.ਬੀ.ਏ ਅਤੇ ਐਮ.ਸੀ.ਏ. ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਇਸ ਸਮਾਗਮ ਵਿੱਚ ਸ੍ਰੀ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ ਗਿਆ ਅਤੇ ਜੀਜੀਐਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਸੰਗਤ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾਇਰੈਕਟਰ ਪ੍ਰੋਫੈਸਰ ਮਨਜੀਤ ਸਿੰਘ ਛਾਬੜਾ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਵਿਦਿਆਰਥੀਆਂ ਨੂੰ ਸਹੀ ਹੁਨਰ ਪ੍ਰਦਾਨ ਕਰਕੇ ਮਾਰਕੀਟ ਲਈ ਤਿਆਰ ਕਰਨ ਵਿਦਿਆਰਥੀਆਂ ਦੀ ਸ਼ਖਸੀਅਤ ਨੂੰ ਬਦਲਣ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵਚਨਬੱਧ ਹੈ I

ਡਾਕਟਰ ਪਰਵਿੰਦਰ ਸਿੰਘ ਪ੍ਰਿੰਸੀਪਲ, ਜੀ.ਜੀ.ਐਨ.ਆਈ.ਐਮ.ਟੀ ਨੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸੁਨਹਿਰੀ ਸਿਧਾਂਤ “ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ” ਨੂੰ ਆਪਣੇ ਅਸਲ ਜੀਵਨ ਵਿੱਚ ਸਫ਼ਲਤਾਪੂਰਵਕ ਯਤਨਾਂ ਲਈ ਅਪਨਾਉਣਾ ਚਾਹੀਦਾ ਹੈ।

ਡਾ.ਐਸ.ਪੀ. ਸਿੰਘ ਪ੍ਰਧਾਨ, ਅਤੇ ਹਰਸ਼ਰਨ ਸਿੰਘ ਨਰੂਲਾ, ਆਨਰੇਰੀ ਜਨਰਲ ਸਕੱਤਰ ਨੇ ਇਸ ਮੌਕੇ ਸੰਗਤ ਰੂਪ ਵਿੱਚ ਹਾਜ਼ਰੀ ਭਰੀ I

Facebook Comments

Trending

Copyright © 2020 Ludhiana Live Media - All Rights Reserved.