Connect with us

ਪੰਜਾਬੀ

ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਲਈ ਗੁਰਬਿੰਦਰ ਸਿੰਘ ਹੋਣਗੇ ਉਮੀਦਵਾਰ

Published

on

Gurbinder Singh will be the candidate for Verka Milk Plant Ludhiana elections

ਖੰਨਾ : ਖੰਨਾ ਹਲਕੇ ‘ਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਦਾ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਨੇ ਕਾਂਗਰਸ ਪਾਰਟੀ ਵੱਲੋਂ ਗੁਰਬਿੰਦਰ ਸਿੰਘ ਸਰਪੰਚ ਈਸੜੂ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਹੈ।

ਕਿਸੇ ਹੋਰ ਪਾਰਟੀ ਵੱਲੋਂ ਭਾਵੇਂ ਆਪਣਾ ਕੋਈ ਉਮੀਦਵਾਰ ਚੋਣ ਮੈਦਾਨ ‘ਚ ਨਹੀਂ ਉਤਾਰਿਆ ਗਿਆ ਪਰ ਗੁਰਬਿੰਦਰ ਸਿੰਘ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਚੋਣਾਂ 26 ਅਕਤੂਬਰ ਨੂੰ ਕਰਵਾਈਆਂ ਜਾ ਰਹੀਆਂ ਹਨ। ਗੁਰਬਿੰਦਰ ਸਿੰਘ ਨੂੰ ਉਮੀਦਵਾਰ ਐਲਾਨਣ ‘ਤੇ ਪਿੰਡ ਵਾਸੀਆਂ ਵੱਲੋਂ ਮੰਤਰੀ ਕੋਟਲੀ ਦਾ ਧੰਨਵਾਦ ਕੀਤਾ ਗਿਆ।

ਈਸੜੂ ਨੇ ਕਿਹਾ ਉਹ ਇਹ ਚੋਣ ਜਿੱਤ ਕੇ ਕੋਟਲੀ ਦੀ ਝੋਲੀ ਪਾਉਣਗੇ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਪਾਇਲ, ਰੁਪਿੰਦਰ ਸਿੰਘ ਰਾਜਾ ਗਿੱਲ, ਯਾਦਵਿੰਦਰ ਸਿੰਘ ਜੰਡਾਲੀ, ਗੁਰਦੀਪ ਸਿੰਘ ਰਸੂਲੜਾ, ਦਰਸ਼ਨ ਸਿੰਘ ਕੰਮਾਂ, ਹਰਿੰਦਰ ਸਿੰਘ ਰਿੰਟਾ, ਪਿੰਡ ਈਸੜੂ ਕਰਮਜੀਤ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।

Facebook Comments

Advertisement

Trending