ਲਾਹੌਰ : ਲਾਹੌਰ ਵਿੱਚ 31ਵੀਂ ਵਿਸ਼ਵ ਪੰਜਾਬੀ ਮੌਕੇ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ਚ ਬਾਬਾ ਨਜਮੀ ਤੇ ਸਾਥੀਆਂ ਵੱਲੋਂ ਲੋਕ ਅਰਪਨ ਕੀਤੀ ਗਈ।
ਪੁਸਤਕ ਬਾਰੇ ਬੋਲਦਿਆਂ ਨੌਜਵਾਨ ਪੰਜਾਬੀ ਕਵੀ ਅਫਜ਼ਲ ਸਾਹਿਰ ਨੇ ਕਿਹਾ ਕਿ 1999 ਵਿੱਚ ਮੈਂ ਗੁਰਭਜਨ ਗਿੱਲ ਨੂੰ ਲੁਧਿਆਣਾ ਚ ਪ੍ਰੋਃ ਮੋਹਨ ਸਿੰਘ ਫਾਉਂਡੇਸ਼ਨ ਦੀ ਮੀਟਿੰਗ ਵਿੱਚ ਸਃ ਜਗਦੇਵ ਸਿੰਘ ਜੱਸੋਵਾਲ ਨਾਲ ਮਿਲਿਆ ਸਾਂ। ਉਸ ਦਿਨ ਤੋਂ ਬਾਦ ਮੈਂ ਉਨਾਂ ਦੀ ਸ਼ਾਇਰੀ ਦਾ ਹਮਸਫ਼ਰ ਹਾਂ।
ਬਾਬਾ ਨਜਮੀ ਨੇ ਕਿਹਾ ਕਿ ਗੁਰਭਜਨ ਗਿੱਲ ਨਾਲ ਮੇਰੀ ਸ਼ਬਦ ਸਾਂਝ ਹੀ ਸੱਜਣਤਾਈ ਦੀ ਬੁਨਿਆਦ ਹੈ। ਸੁਰਤਾਲ ਬਾਰੇ ਮੈਂ ਗੁਰਮੁਖੀ ਅਤੇ ਸ਼ਾਹਮੁਖੀ ਐਡੀਸ਼ਨਾਂ ਵਿੱਚ ਲਿਖਿਆ ਵੀ ਹੈ। ਸੁਰਤਾਲ ਨੂੰ ਮੁਦੱਸਰ ਬੱਟ ਮੁੱਖ ਸੰਪਾਦਕ ਭੁਲੇਖਾ, ਬਾਬਾ ਨਜਮੀ, ਅਫ਼ਜ਼ਲ ਸਾਹਿਰ, ਡਾਃ ਦੀਪਕ ਮਨਮੋਹਨ ਸਿੰਘ, ਡਾਃ ਅਬਦਾਲ ਬੇਲਾ, ਹਰਵਿੰਦਰ ਚੰਡੀਗੜ੍ਹ, ਗੁਰਬਖ਼ਸ਼ ਕੌਰ ਰਾਏ ਅਤੇ ਦਰਸ਼ਨ ਬੁੱਟਰ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਗੁਰਭਜਨ ਗਿੱਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਜਸਵਿੰਦਰ ਕੌਰ ਗਿੱਲ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਫੁਲਕਾਰੀ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉੱਘੇ ਲੇਖਕ ਜ਼ੁਬੈਰ ਅਹਿਮਦ,ਡਾਃ ਦਿਲਸ਼ਾਦ ਟਿਵਾਣਾ, ਨਾਸਿਰ ਢਿੱਲੋਂ, ਵੱਕਾਸ ਅਹਿਮਦ, ਆਸਿਫ਼ ਖਾਨ, ਰੁਖਸਾਨਾ ਭੱਟੀ, ਕਮਰ ਮਹਿਦੀ, ਮੁਹੰਮਦ ਇਦਰੀਸ ਤਬੱਸੁਮ, ਸ਼ਫੀਆ ਹਯਾਤ , ਸਾਨੀਆ ਸ਼ੇਖ, ਆਸਿਫ਼ ਰਜ਼ਾ, ਜਹਾਂਗੀਰ ਹਯਾਤ ਤੇ ਹੋਰ ਅਨੇਕਾਂ ਨਾਮਵਰ ਲੇਖਕ ਸ਼ਾਮਿਲ ਸਨ।