Connect with us

ਪੰਜਾਬ ਨਿਊਜ਼

24 ਜੁਲਾਈ ਨੂੰ ਨਹੀਂ ਹੋਵੇਗਾ ਗੁਰਬਾਣੀ ਪ੍ਰਸਾਰਣ, ਸੁਖਬੀਰ ਬਾਦਲ ਨੇ ਸਾਢੇ 9 ਕਰੋੜ ਰੁਪਏ ਦੇ ਖਰੀਦੇ ਸੀ ਸ਼ੇਅਰ

Published

on

Gurbani broadcast will not take place on July 24, Sukhbir Badal bought shares worth 9 and a half crore rupees.

ਪੀਟੀਸੀ ਨੈੱਟਵਰਕ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਨੈੱਟਵਰਕ ਨੂੰ ਆਪਣੇ ਈ-ਮੀਡੀਆ ਰਾਹੀਂ ਸੰਗਤ ਦੇ ਸਨਮੁੱਖ ਰੱਖਿਆ ਹੈ। ਗੱਲਬਾਤ ਕਰਦਿਆਂ ਨਾਰਾਇਣਨ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਸਰਕਾਰਾਂ ਨਾਲ ਲੋਹਾਂ ਲੈਦਿਆਂ ਸ਼ਹਾਦਤਾਂ ਦਿੰਦੀ ਰਹੀ ਹੋਵੇ ਅੱਜ ਸਰਕਾਰ ਅੱਗੇ ਕਿਵੇਂ ਝੁੱਕ ਗਈ।

ਉਨ੍ਹਾਂ ਕਿਹਾ ਕਿ ਜਿਸ ਸੇਵਾ ਬਦਲੇ ਪੀਟੀਸੀ ਨੈੱਟਵਰਕ ਸ਼੍ਰੋਮਣੀ ਕਮੇਟੀ ਨੂੰ 2 ਕਰੋੜ ਰੁਪਏ ਸਾਲਾਨਾ ਦੇ ਰਹੀ ਹੈ। ਉਸ ਸੇਵਾਵਾਂ ਦੇ ਨੈੱਟਵਰਕ ਨੂੰ ਸਥਾਪਤ ਕਰਨ ਲਈ ਇਕ ਦਹਾਕਾ ਲੱਗ ਗਿਆ ਹੈ। ਅੱਜ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਉਥੇ ਦੇ ਸਮੇਂ ਮੁਤਾਬਕ ਨਾ ਹੁੰਦਾ ਹੋਵੇ। ਨਾਰਾਇਣਨ ਨੇ ਕਿਹਾ ਕਿ ਪੀਟੀਸੀ ਨੈੱਟਵਰਕ ਭਾਰਤ ਤੋਂ ਇਲਾਵਾ ਹਰ ਦੇਸ਼ ਤਕ ਗੁਰਬਾਣੀ ਪਹੁੰਚਾਉਣ ਲਈ ਜਿਸ ਨੈੱਟਵਰਕ ਨੂੰ ਸਥਾਪਤ ਕਰ ਚੁੱਕਾ ਹੈ, ਇਸ ਨੂੰ ਸੇਵਾ ਸਮਝ ਕੇ ਹੀ ਕੰਮ ਕੀਤਾ ਹੈ।

ਰਬਿੰਦਰ ਨਾਰਾਇਣਨ ਨੇ ਕਿਹਾ ਕਿ ਪੀਟੀਸੀ ਨੈੱਟਵਰਕ ਤੇ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਸੁਖਬੀਰ ਸਿੰਘ ਬਾਦਲ ਨੇ ਕਈ ਸਾਲ ਪਹਿਲਾਂ ਸਾਢੇ 9 ਕਰੋੜ ਦੇ ਸ਼ੇਅਰ ਖਰੀਦੇ ਹਨ। ਉਸ ਤੋਂ ਬਾਅਦ ਨਾ ਤਾਂ ਬਾਦਲ ਵੱਲੋਂ ਕੋਈ ਪੈਸਾ ਪੀਟੀਸੀ ਨੂੰ ਦਿੱਤਾ ਤੇ ਨਾ ਹੀ ਕੋਈ ਪੈਸਾ ਲਿਆ ਹੈ। ਇਸ ਸਮੇਂ ਵੀ 34 ਕਰੋੜ ਰੁਪਏ ਬੈਂਕ ਤੋਂ ਕਰਜ਼ਾ ਲੈ ਕੇ ਪੀਟੀਸੀ ਚੈਨਲ ਨੂੰ ਚਲਾਇਆ ਜਾ ਰਿਹਾ ਹੈ।

Facebook Comments

Trending