ਪੰਜਾਬ ਨਿਊਜ਼

ਗੁਲਜ਼ਾਰ ਗਰੁੱਪ ‘ਚ ਨਵੀਂ ਸਿੱਖਿਆਂ ਨੀਤੀ 2020 ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

Published

on

ਲੁਧਿਆਣਾ : ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਵਿਚ ਸਿੱਖਿਆਂ ਖੇਤਰ ਵਿਚ ਆਏ ਕ੍ਰਾਂਤੀਕਾਰੀ ਬਦਲਾਵਾਂ ਤੇ ਚਰਚਾ ਕਰਨ ਲਈ ਨਵੀਂ ਸਿੱਖਿਆਂ ਨੀਤੀ 2020 ‘ਤੇ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿਚ ਏ.ਆਈ.ਸੀ.ਟੀ.ਈ ਦੇ ਵਾਈਸ ਚੇਅਰਮੈਨ ਡਾ. ਐਮ.ਪੀ. ਪੂਨੀਆ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਉਪ ਕੁਲਪਤੀ ਡਾ. ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ ਜਿਹੀਆਂ ਮਹਾਨ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ।

ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਉੱਚ ਸਿੱਖਿਆ ਪ੍ਰਣਾਲੀ ਵਿਚ ਅਧਿਆਪਕਾਂ, ਵਿਦਿਆਰਥੀਆਂ, ਅਧਿਕਾਰੀਆਂ, ਮਾਪਿਆਂ ਅਤੇ ਹੋਰ ਹਿੱਸੇਦਾਰਾਂ ਵਿਚ ਨਵੀਂ ਸ਼ੁਰੂ ਕੀਤੀ ਗਈ ਰਾਸ਼ਟਰੀ ਸਿੱਖਿਆ ਨੀਤੀ-2020 ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ 29 ਜੁਲਾਈ, 2020 ਨੂੰ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਮਨਜ਼ੂਰੀ ਦਿੱਤੀ। ਇਹ ਆਜ਼ਾਦੀ ਤੋਂ ਬਾਅਦ 1968, 1986 ਅਤੇ 2020 ਵਿਚ ਭਾਰਤ ਵਿਚ ਤੀਜੀ ਸਿੱਖਿਆ ਨੀਤੀ ਹੈ। ਨਵੀਂ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਮੰਗ ਕੀਤੀ ਗਈ ਹੈ।

ਇਸ ਦੌਰਾਨ ਡਾ. ਪੂਨੀਆ ਨੇ ਆਪਣੇ ਸੰਬੋਧਨ ਵਿਚ ਅਧਿਆਪਕਾਂ ਦੀ ਮਹੱਤਤਾ ਅਤੇ ਸ਼ਕਤੀਕਰਨ ‘ਤੇ ਜੋਰ ਦਿੰਦੇ ਹੋਏ ਇਕ ਅਧਿਆਪਕ ਵੱਲੋਂ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਮਿਸਾਲੀ ਯੋਗਦਾਨ ਲਈ ਸ਼ਲਾਘਾ ਕੀਤੀ। ਉਨ੍ਹਾਂ ਅਧਿਆਪਕਾਂ ਨੂੰ ਕਲਾਸ-ਰੂਮ ਵਿਚ ਵਿਦਿਆਰਥੀਆਂ ਨੂੰ ਗੁਣਵੱਤਾ ਭਰੀ ਸਿੱਖਿਆਂ ਪ੍ਰਦਾਨ ਕਰਨ ਲਈ ਸਦਾ ਅੱਪ ਟੂ ਡੇਟ ਰਹਿਣ ਲਈ ਪ੍ਰੇਰਿਤ ਕੀਤਾ ਤਾਂ ਕਿ ਹਰ ਵਿਦਿਆਰਥੀ ਨੂੰ ਬਿਹਤਰ ਕੈਰੀਅਰ ਬਣਾਉਣ ਲਈ ਵਧੇਰੇ ਨਿਪੁੰਨ ਅਤੇ ਹੁਨਰਮੰਦ ਬਣਾਇਆ ਜਾ ਸਕੇ।

ਡਾ. ਬੂਟਾ ਸਿੰਘ ਸਿੱਧੂ ਵਾਈਸ ਚਾਂਸਲਰ, ਪੀ ਟੀ ਯੂ, ਬਠਿੰਡਾ ਨੇ ਨੌਜਵਾਨਾਂ ਵਿਚ ਹੁਨਰ ਦੀ ਕਮੀ ਬਾਰੇ ਆਪਣੀ ਗੰਭੀਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਨਵੀ ਸਿੱਖਿਆਂ ਪ੍ਰਣਾਲੀ ਯਕੀਨੀ ਤੌਰ ‘ਤੇ ਭਾਰਤੀ ਸਿੱਖਿਆ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਕਾਬਿਲ ਪ੍ਰਣਾਲੀ ਹੈ । ਇਸ ਸਿੱਖਿਆ ਪ੍ਰਣਾਲੀ ਰਾਹੀ ਸਾਡੇ ਭਾਰਤੀ ਨੌਜਵਾਨ ਵਰਗ ਲਈ ਬੇਅੰਤ ਮੌਕੇ ਹੋਣਗੇ। ਗੁਲਜ਼ਾਰ ਗਰੁੱਪ ਦੇ ਡਾਇਰੈਕਟਰ ਐਗਜ਼ੀਕਿਊਟਿਵ ਗੁਰਕੀਰਤ ਸਿੰਘ ਨੇ ਕਿਹਾ ਕਿ ਇਹ 21ਵੀਂ ਸਦੀ ਲਈ ਇੱਕ ਨੀਤੀ ਹੈ। ਜੋ ਕਿ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਲਈ ਨਵੀਂ ਅਤੇ ਭਵਿੱਖਵਾਦੀ ਦ੍ਰਿਸਟੀ ਦੇ ਹਿੱਸੇ ਵਜੋਂ ਗੁਣਵੱਤਾ ਵਾਲੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਦੇਖਦੀ ਹੈ।

Facebook Comments

Trending

Copyright © 2020 Ludhiana Live Media - All Rights Reserved.