ਪੰਜਾਬ ਨਿਊਜ਼

ਗੁਜਰਾਂਵਾਲਾ ਖ਼ਾਲਸਾ ਕਾਲਜ ਦੀ ਭੰਗੜਾ ਟੀਮ ਰਾਸ਼ਟਰੀ ਯੁਵਕ ਮੇਲੇ ‘ਚ ਪੰਜਾਬ ਦੀ ਕਰੇਗੀ ਅਗਵਾਈ

Published

on

ਲੁਧਿਆਣਾ :   ਡਾਇਰੈਕਟੋਰੇਟ ਯੁਵਕ ਸੇਵਾਵਾਂ ਪੰਜਾਬ ਸਰਕਾਰ ਵਲੋਂ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਭੰਗੜਾ ਟੀਮ ਨੂੰ ਪੁਡੂਚਰੀ ਵਿਚ 12 ਤੋਂ 16 ਜਨਵਰੀ 2022 ਤੱਕ ਕਰਵਾਏ ਜਾਣ ਵਾਲੇ 25ਵੇਂ ਰਾਸ਼ਟਰੀ ਯੁਵਕ ਮੇਲੇ ਵਿਚ ਭੰਗੜਾ ਸ਼੍ਰੇਣੀ ਵਿਚ ਲਗਾਤਾਰ ਦੂਸਰੀ ਵਾਰ ਪੰਜਾਬ ਦੀ ਪ੍ਰਤੀਨਿਧਤਾ ਕਰਨ ਦਾ ਮੌਕਾ ਮਿਲਿਆ ਹੈ।

ਇਸ ਬਾਰੇ ਕਾਲਜ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਨੂੰ ਭੰਗੜੇ ਦੀ ਨਰਸਰੀ ਵੀ ਕਿਹਾ ਜਾਂਦਾ ਹੈ। ਕਾਲਜ ਦੀ ਭੰਗੜਾ ਟੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਯੁਵਕ ਮੇਲਿਆਂ ਦੀ ਜੇਤੂ ਟੀਮ ਹੈ। ਉਨ੍ਹਾਂ ਨੇ ਪ੍ਰੋ. ਜਤਿੰਦਰ ਕਪੂਰ, ਪ੍ਰੋ. ਮਨਜੀਤ ਸਿੰਘ ਬਟਾਲਵੀ, ਡਾ. ਦਲੀਪ ਸਿੰਘ, ਪ੍ਰੋ. ਹਰਸਿਮਰਨ ਸਿੰਘ ਅਤੇ ਭੰਗੜਾ ਟੀਮ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ।

ਕਾਲਜ ਦੀ ਭੰਗੜਾ ਟੀਮ ਨੂੰ ਰਾਸ਼ਟਰੀ ਯੁਵਕ ਮੇਲੇ ਦੇ ਮੌਕੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਕ ਯੁਵਕ ਭਲਾਈ ਡਾ. ਨਿਰਮਲ ਜੌੜਾ ਨੇ ਕਾਲਜ ਪੁੱਜ ਕੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੱਤੀਆਂ।

ਇਸ ਮੌਕੇ ਪ੍ਰੋ. ਮਨਜੀਤ ਸਿੰਘ ਬਟਾਲਵੀ, ਡਾ. ਦਲੀਪ ਸਿੰਘ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸ.ਪੀ. ਸਿੰਘ, ਅਰਵਿੰਦਰ ਸਿੰਘ ਆਨਰੇਰੀ ਜਨਰਲ ਸਕੱਤਰ ਨੇ ਵੀ ਇਸ ਦੀ ਵਧਾਈ ਦਿੱਤੀ।

 

Facebook Comments

Trending

Copyright © 2020 Ludhiana Live Media - All Rights Reserved.