Connect with us

ਪੰਜਾਬੀ

ਗਰੇਵਾਲ ਵਲੋਂ ਵਿਰੋਧੀ ਉਮੀਦਵਾਰਾਂ ਨੂੰ ਲੋਕਾਂ ਸਾਹਮਣੇ ਹਲਕੇ ਪ੍ਰਤੀ ਸੋਚ ਬਾਰੇ ਬਹਿਸ ਕਰਨ ਦਾ ਸੱਦਾ

Published

on

Grewal calls on opposition candidates to hold public debate on constituency thinking

ਲੁਧਿਆਣਾ  :  ਹਲਕਾ ਪੱਛਮੀ ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਲੋਕਾਂ ਸਾਹਮਣੇ ਉਨ੍ਹਾਂ ਨਾਲ ਬਹਿਸ ਕਰਨ ਅਤੇ ਦੱਸਣ ਲਈ ਕਿਹਾ ਹੈ ਕਿ ਉਨ੍ਹਾਂ ਕੋਲ ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਵਾਸਤੇ ਕੀ ਸੋਚ ਹੈ।

ਰਾਜੀਵ ਸਿਆਲ ਵਲੋਂ ਸਰਾਭਾ ਨਗਰ ਵਿਖੇ ਰੱਖੀ ਚੋਣ ਮੀਟਿੰਗ ਦੌਰਾਨ ਸ. ਗਰੇਵਾਲ ਦੇ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਦੇ ਸਨ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਨੂੰ ਹਲਕੇ ਦੇ ਵਿਕਾਸ ਸਬੰਧੀ ਆਪਣੀ ਸੋਚ ਨੂੰ ਸਾਂਝਾ ਕਰਨਾ ਚਾਹੀਦਾ ਹੈ ਅਤੇ ਨਿਵਾਸੀਆਂ ਨੂੰ ਤੈਅ ਕਰਨਾ ਚਾਹੀਦਾ ਹੈ ਕਿ ਕੌਣ ਬਿਹਤਰ ਹੈ ਜਿਸ ਉਮੀਦਵਾਰ ਕੋਲ ਕੋਈ ਸੋਚ ਨਹੀਂ ਹੈ ਉਸਨੂੰ ਚੋਣਾਂ ਤੋਂ ਹਟ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੈਨੀਫੈਸਟੋ ‘ਚ ਸ਼ਹਿਰ ਅੰਦਰ ਕਾਨੂੰਨ ਤੇ ਵਿਵਸਥਾ ਦੀ ਹਾਲਤ, ਵਾਰਡਾਂ ਦੀ ਮਾੜੀ ਸਥਿਤੀ ਜਿੱਥੇ ਨਿਵਾਸੀਆਂ ਕੋਲ ਸਾਫ ਪੀਣ ਯੋਗ ਪਾਣੀ ਵਰਗੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਹਨ, ਨਸ਼ਾਖੋਰੀ, ਅਵਾਰਾ ਕੁੱਤਿਆਂ ਦੀ ਸਮੱਸਿਆ, ਟਰੈਫਿਕ ਜਾਮ, ਸੌਲਿਡ ਵੇਸਟ ਮੈਨੇਜਮੈਂਟ ਅਤੇ ਹੋਰ ਮੁੱਦੇ ਸ਼ਾਮਿਲ ਹਨ।

ਸ. ਗਰੇਵਾਲ ਨੇ ਨਿਵਾਸੀਆਂ ਨੂੰ ਭਰੋਸਾ ਦਿੱਤਾ ਕਿ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਹਿਲ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਨੂੰ ਸੁਧਾਰਨਾ ਹੋਵੇਗਾ। ਉਹ ਲੁਧਿਆਣਾ ਨੂੰ ਸਨੈਚ ਫ੍ਰੀ ਸਿਟੀ ਬਣਾਉਣਾ ਚਾਹੁੰਦੇ ਹਨ। ਹਰ ਵਾਰਡ ਵਿਚ ਹੋਰ ਕੈਮਰੇ ਲਗਾਏ ਜਾਣਗੇ ਤਾਂ ਜੋ ਅਪਰਾਧਿਕ ਗਤੀਵਿਧੀਆਂ ਤੇ ਨਜ਼ਰ ਰੱਖੀ ਜਾ ਸਕੇ।

Facebook Comments

Trending