ਪੰਜਾਬੀ

Green Tea ਜਾਂ Lemon Tea? ਜਾਣੋ ਦਿਨ ਦੀ ਸ਼ੁਰੂਆਤ ਕਰਨ ਲਈ ਕਿਹੜੀ ਚਾਹ ਰਹੇਗੀ ਵਧੀਆ

Published

on

ਦੁੱਧ ਅਤੇ ਖੰਡ ਵਾਲੀ ਚਾਹ ਪੀਣਾ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਭਾਰ ਵਧਣ ਦੇ ਨਾਲ ਸਰੀਰ ਨੂੰ ਕਈ ਹੋਰ ਮੁਸ਼ਕਲਾਂ ਹੋ ਸਕਦੀਆਂ ਹਨ। ਅਜਿਹੇ ‘ਚ ਬਹੁਤ ਸਾਰੇ ਲੋਕ ਹੁਣ ਦੁੱਧ ਵਾਲੀ ਚਾਹ ਦੀ ਜਗ੍ਹਾ ਗ੍ਰੀਨ ਅਤੇ ਨਿੰਬੂ ਵਾਲੀ ਚਾਹ ਪੀਣ ਲੱਗੇ ਹਨ। ਪਰ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਵਿਚੋਂ ਕਿਹੜੀ ਚਾਹ ਸਿਹਤ ਲਈ ਫ਼ਾਇਦੇਮੰਦ ਹੋਵੇਗੀ। ਦਰਅਸਲ ਸਵੇਰੇ ਖਾਲੀ ਪੇਟ ਕੁਝ ਚੀਜ਼ਾਂ ਦਾ ਸੇਵਨ ਕਰਨ ਨਾਲ ਐਸਿਡਿਟੀ, ਜਲਣ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸਵੇਰ ਦੇ ਸਮੇਂ ਕਿਹੜੀ ਚਾਹ ਪੀਣੀ ਫ਼ਾਇਦੇਮੰਦ ਹੋਵੇਗੀ…

ਨਿੰਬੂ ਵਾਲੀ ਚਾਹ : ਨੈਸ਼ਨਲ ਸੈਂਟਰ ਫਾਰ ਬਾਇਓਟੈਕਨਾਲੌਜੀ ਜਾਣਕਾਰੀ ਦੇ ਅਨੁਸਾਰ ਨਿੰਬੂ ਵਿੱਚ ਮੌਜੂਦ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਫੰਗਲ ਗੁਣ ਸਰੀਰ ਦੇ ਅੰਦਰ ਤੋਂ ਸਫ਼ਾਈ ਕਰਦੇ ਹਨ। ਇਸ ਨਾਲ ਭਾਰ, ਸ਼ੂਗਰ ਲੈਵਲ ਅਤੇ ਕੋਲੈਸਟ੍ਰੋਲ ਕੰਟਰੋਲ ‘ਚ ਰਹਿਣ ਦੇ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਮਿਊਨਿਟੀ ਮਜ਼ਬੂਤ ਹੋ ਕੇ ਖੰਘ, ਜ਼ੁਕਾਮ, ਬੁਖਾਰ ਅਤੇ ਹੋਰ ਮੌਸਮੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।

ਗ੍ਰੀਨ ਟੀ : ਮਾਹਰਾਂ ਅਨੁਸਾਰ ਗ੍ਰੀਨ ਟੀ ਵਿੱਚ ਐਂਟੀ-ਫੰਗਲ, ਐਂਟੀ-ਬੈਕਟਰੀਅਲ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਇਸਦਾ ਸੇਵਨ ਕਰਨ ਨਾਲ ਦਿਲ ਅਤੇ ਦਿਮਾਗ਼ ਸਿਹਤਮੰਦ ਰਹਿਣ ਦੇ ਨਾਲ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਅਤੇ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਇਹ ਖੂਨ ਨੂੰ ਪਤਲਾ ਕਰਨ ਦੇ ਨਾਲ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਦਾ ਹੈ। ਅਜਿਹੇ ‘ਚ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿਣ ਦੇ ਨਾਲ ਹਾਰਟ ਅਟੈਕ ਆਉਣ ਅਤੇ ਦਿਲ ਨਾਲ ਸਬੰਧਤ ਹੋਰ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਚਿਕਿਤਸਕ ਗੁਣਾਂ ਨਾਲ ਭਰਪੂਰ ਗ੍ਰੀਨ ਟੀ ਨੂੰ ਪੀਣ ਨਾਲ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵੱਧਣ ਤੋਂ ਰੋਕਦਾ ਹੈ।

ਤਾਂ ਚਲੋ ਹੁਣ ਜਾਣਦੇ ਹਾਂ ਨਿੰਬੂ ਵਾਲੀ ਚਾਹ ਅਤੇ ਗ੍ਰੀਨ ਟੀ ਵਿਚਲਾ ਫਰਕ….
ਗ੍ਰੀਨ ਟੀ ਨੂੰ ਤਿਆਰ ਕਰਨ ਲਈ ਖਾਸ ਤਰ੍ਹਾਂ ਦੇ ਹਰਬਲ ਪੱਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਨਿੰਬੂ ਵਾਲੀ ਚਾਹ ਵਿਚ ਨਿੰਬੂ ਦੀ ਵਰਤੋਂ ਕਰਕੇ ਆਮ ਚਾਹ ਦੀ ਤਰ੍ਹਾਂ ਬਣਾਇਆ ਜਾਂਦਾ ਹੈ। ਗ੍ਰੀਨ ਟੀ ਘੱਟ ਪ੍ਰੋਸੈਸਡ ਹੋਣ ਕਾਰਨ ਇਹ ਸਰੀਰ ਨੂੰ ਬਿਮਾਰੀਆਂ ਤੋਂ ਬਚਾਏ ਰੱਖਦੀ ਹੈ। ਨਾਲ ਹੀ ਸਰੀਰ ਵਿੱਚ ਜਮ੍ਹਾਂ ਗੰਦਗੀ ਬਾਹਰ ਨਿਕਲਣ ‘ਚ ਮਦਦ ਮਿਲਦੀ ਹੈ। ਪਰ ਲੈਮਨ-ਟੀ ਨੂੰ ਬਣਾਉਣ ਲਈ ਅਦਰਕ, ਦਾਲਚੀਨੀ ਅਤੇ ਲੌਂਗ ਆਦਿ ਚੀਜ਼ਾਂ ਨਾਲ ਤਿਆਰ ਹੁੰਦੀ ਹੈ। ਇਸ ਨਾਲ ਸਰੀਰ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਤਾਂ ਆਓ ਹੁਣ ਜਾਣਦੇ ਹਾਂ ਇਨ੍ਹਾਂ ਵਿੱਚੋਂ ਕਿਹੜੀ ਚਾਹ ਜ਼ਿਆਦਾ ਫਾਇਦੇਮੰਦ ਹੈ…
ਭਲੇ ਹੀ ਨਿੰਬੂ ‘ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਸ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਖਾਲੀ ਪੇਟ ਨਿੰਬੂ ਦਾ ਸੇਵਨ ਕਰਨ ਨਾਲ ਐਸਿਡਿਟੀ, ਪੇਟ ਵਿੱਚ ਦਰਦ ਅਤੇ ਪੇਟ ਨਾਲ ਜੁੜੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਜੇ ਅਸੀਂ ਗ੍ਰੀਨ ਟੀ ਬਾਰੇ ਗੱਲ ਕਰੀਏ ਤਾਂ ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਇਨਫਲੇਮੇਟਰੀ, ਐਂਟੀਬੈਕਟੀਰੀਅਲ, ਐਂਟੀ-ਜ਼ੈਨੋਜੇਨਿਕ, ਐਂਟੀ-ਵਾਇਰਲ ਗੁਣ ਹੋਣ ਨਾਲ ਵਜ਼ਨ ਘੱਟ ਹੋਣ ਦੇ ਨਾਲ ਡਾਇਬੀਟੀਜ਼ ਅਤੇ ਬਲੱਡ ਪ੍ਰੈਸ਼ਰ ਕੰਟਰੋਲ ‘ਚ ਮਦਦ ਮਿਲਦੀ ਹੈ। ਰੋਜ਼ਾਨਾ 1 ਕੱਪ ਨਿੰਬੂ ਵਾਲੀ ਚਾਹ ਪੀਣ ਦੇ ਮੁਕਾਬਲੇ ਗ੍ਰੀਨ ਟੀ ਪੀਣਾ ਫ਼ਾਇਦੇਮੰਦ ਰਹੇਗਾ।

 

Facebook Comments

Trending

Copyright © 2020 Ludhiana Live Media - All Rights Reserved.