Connect with us

ਪੰਜਾਬੀ

ਸਪਰਿੰਗ ਡੇਲ ਵਿਖੇ ਮਨਾਈ ਗਈ ਗਰੀਨ ਦੀਵਾਲੀ ਕਲੀਨ ਦੀਵਾਲੀ

Published

on

Green Diwali Clean Diwali celebrated at Springdale

ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ *ਦੀਵਾਲੀ ਦੇ ਮਹਾਂ ਉਤਸਵ” ਨੂੰ ਪੂਰੇ ਜੋਸ਼ ਅਤੇ ਉਤਸ਼ਾਹ ਨਾਲ਼ ਮਨਾਇਆ ਗਿਆ। ਸਾਰੇ ਸਕੂਲ ਨੂੰ ਸੁੰਦਰ ਲੜੀਆਂ, ਤੋਰਨ, ਝਾਲਰਾਂ, ਰਿਬਨ, ਗ਼ੁਬਾਰਿਆਂ, ਦੀਵਿਆਂ, ਝੂਮਰਾਂ ਦੇ ਨਾਲ਼ ਸਜਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਸੰੁਦਰ ਰੰਗੋਲੀਆਂ ਬਣਾ ਕੇ ਸਾਰੇ ਸਕੂਲ ਨੂੰ ਰੰਗਾਂ ਦੀ ਬਹਾਰ ਨਾਲ਼ ਮਹਿਕਾ ਦਿੱਤਾ। ਇਸ ਮੌਕੇ ਬੱਚਿਆਂ ਨੇ ਇੱਕ ਰੈਲੀ ਦੇ ਮਾਧਿਅਮ ਰਾਹੀਂ ਪ੍ਰਦੂਸ਼ਣ ਰਹਿਤ ਅਤੇ ਪਟਾਖ਼ਾ ਰਹਿਤ ਦੀਵਾਲੀ ਮਨਾਉਣ ਦਾ ਸ਼ੁਭ ਸੰਦੇਸ਼ ਵੀ ਦਿੱਤਾ।

ਰੈਲੀ ਵਿੱਚ ਬੱਚਿਆਂ ਨੇ *ਈਕੋ ਫਰੈਂਡਲੀ ਦੀਵਾਲੀ* , ”ਸੇ ਨੋ ਟੂ ਕਰੈਕਰਜ਼” ਅਤੇ ” ਗਰੀਨ ਦੀਵਾਲੀ ਹੈਲਥੀ ਦੀਵਾਲੀ” ਦੇ ਨਾਹਰੇ ਲਗਾ ਕੇ ਸਮਾਜ ਦੇ ਲੋਕਾਂ ਨੂੰ ਜਾਗਰੂਕ ਕੀਤਾ। ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਆਪਣੀ ਕਲਾ ਨੂੰ ਉਜਾਗਰ ਕਰਦੇ ਹੋਏ ਸੁੰਦਰ ਲੈਂਪ, ਫੁੱਲਦਾਨ, ਤੋਰਨ, ਫੋਟੋ ਫ਼ਰੇਮ, ਦੀਵੇ ਆਦਿ ਵੀ ਬਣਾਏ। ਕਿੰਡਰਗਾਰਟਨ ਤੋਂ ਪਹਿਲੀ ਤੱਕ ਦੇ ਸਾਰੇ ਬੱਚਿਆਂ ਨੇ ਆਪਣੇ ਹੱਥਾਂ ਦੇ ਨਾਲ਼ ਸੁਆਦਿਸ਼ਟ ਮਿਠਾਈਆਂ ਵੀ ਬਣਾਈਆਂ। ਗਰੀਨ ਦੀਵਾਲੀ ਮਨਾਉਣ ਦੇ ਮੰਤਵ ਨਾਲ਼ ਸਕੂਲ ਪ੍ਰਬੰਧਕੀ ਕਮੇਟੀ ਵਲੋਂ ਬੱਚਿਆਂ ਨੂੰ ਹਰੇ ਪੌਦੇ ਵੀ ਭੇਂਟ ਕੀਤੇ ਗਏ।

 

Facebook Comments

Trending