ਪੰਜਾਬੀ

ਲੁਧਿਆਣਾ ਦੇ ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਈ ਗਈ ਗਰੀਨ ਦੀਵਾਲੀ

Published

on

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਵਾਤਾਵਰਨ ਅਤੇ ਸਵੱਛ ਸੁਸਾਇਟੀ ਵੱਲੋਂ ਕਾਲਜ ਵਿੱਚ ਗਰੀਨ ਦੀਵਾਲੀ ਮਨਾਈ ਗਈ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਦਾ ਆਗਾਜ਼ ਦੀਵੇ ਬਾਲ ਕੇ, ਗਨੇਸ਼ ਵੰਦਨਾ ਅਤੇ ਲਕਸ਼ਮੀ ਪੂਜਾ ਨਾਲ ਕੀਤਾ ਗਿਆ। ਵਿਦਿਆਰਥਣਾਂ ਵੱਲੋਂ ਗਰੀਨ ਦੀਵਾਲੀ ਕਲੀਨ ਦੀਵਾਲੀ ਵਿਸ਼ੇ ਤੇ ਸਕਿਟ ਪੇਸ਼ ਕੀਤੀ ਗਈ। ਕਲਾਸਿਕਲ ਡਾਂਸ ਅਤੇ ਫਿਊਜ਼ਨ ਡਾਂਸ ਵੀ ਪ੍ਰਸਤੁਤ ਕੀਤਾ ਗਿਆ।

ਇਸ ਮੌਕੇ ਤੇ ਕਾਲਜ ਵੱਲੋਂ ਰੰਗੋਲੀ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਜਿਸ ਵਿੱਚ ਕੁੱਲ 13 ਟੀਮਾਂ ਨੇ ਹਿੱਸਾ ਲਿਆ। ਵਿਦਿਆਰਥਣਾਂ ਨੇ ਹੱਥ ਨਾਲ ਸਜਾਈਆਂ ਮੋਮਬੱਤੀਆਂ ਤੇ ਦੀਵਿਆਂ ਦੇ ਸਟਾਲ ਵੀ ਲਗਾਏ । ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਆਖਿਆ ਕਿ ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਹਰੀ ਦੀਵਾਲੀ ਮਨਾਉਣੀ ਚਾਹੀਦੀ ਹੈ ਤੇ ਪਟਾਕਿਆਂ ਨੂੰ ਬਿਲਕੁਲ ਨਹੀਂ ਚਲਾਉਣਾ ਚਾਹੀਦਾ। ਉਹਨਾਂ ਆਖਿਆ ਕਿ ਸਾਨੂੰ ਆਪਣੀ ਜਿੰਦਗੀ ਵਿੱਚ ਸਕਾਰਾਤਮਕ ਬਦਲਾਓ ਲਿਆਉਣੇ ਚਾਹੀਦੇ ਹਨ।

ਰੰਗੋਲੀ ਮੁਕਾਬਲੇ ਵਿਚ ਪਹਿਲਾ ਇਨਾਮ: ਅੰਸ਼ੂ, ਖੁਸ਼ੀ, ਰੀਆ ਗੀਤਿਕਾ, ਰਿਕੀ, ਇਸ਼ਿਕਾ, ਦੂਜਾ ਇਨਾਮ ਜਸਮੀਤ, ਹਰਪ੍ਰੀਤ, ਜਸਲੀਨ, ਮਾਧੁਰੀ, ਨੀਤੂ, ਕਮਲਦੀਪ ਅਤੇ ਤੀਜਾ ਇਨਾਮ ਆਰਤੀ, ਗੀਤੀਕਾ, ਗੁਰਲੀਨ ਅਤੇ ਹੌਂਸਲਾ ਵਧਾਊ ਇਨਾਮ ਸਹਿਜ, ਗੁਰਲੀਨ, ਸਿਮਰਨ ਨੇ ਹਾਸਲ ਕੀਤਾ। । ਇਸ ਮੌਕੇ ਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਗੁਰਜਿੰਦਰ ਕੌਰ, ਅਨੀਤਾ ਸ਼ਰਮਾ (ਇੰਚਾਰਜ, ਵਾਤਾਵਰਨ ਅਤੇ ਸਵੱਛ ਸੁਸਾਇਟੀ), ਕਿਰਨ ਗੁਪਤਾ, ਮਿਸ ਰਮਨਜੀਤ ਭੱਟੀ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

Facebook Comments

Trending

Copyright © 2020 Ludhiana Live Media - All Rights Reserved.