ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟ ਪੰਜਾਬ ਦੇ ਲੁਧਿਆਣਾ ਚੈਪਟਰ ਤੇ ਲੁਧਿਆਣਾ ਸੈਨੇਟਰੀ ਐਂਡ ਪਾਇਪ ਟਰੇਡਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਗਾਈ ਜਾ ਰਹੀ 10ਵੀਂ ਇੰਨਟੈਕਸ ਪ੍ਰਦਰਸ਼ਨੀ ਦੀ ਸ਼ਾਨਦਾਰ ਸ਼ੁਰੂਆਤ ਹੋ ਗਈ ਹੈ। ਪ੍ਰਦਰਸ਼ਨੀ ਵਿਚ 200 ਕੌਮੀ ਤੇ ਕੌਮਾਂਤਰੀ ਕੰਪਨੀਆਂ ਵਲੋਂ ਆਪਣੇ 1 ਹਜ਼ਾਰ ਤੋਂ ਵੱਧ ਉਤਪਾਦ ਪ੍ਰਦਰਸ਼ਿਤ ਕੀਤੇ ਗਏ ਹਨ।

ਪ੍ਰਦਰਸ਼ਨੀ ਦੇ ਉਦਘਾਟਨੀ ਸਮਾਗਮ ‘ਚ ਆਰ. ਸੀ. ਆਰ. ਰਾਜੂ ਪ੍ਰਧਾਨ ਆਈ.ਏ.ਏ., ਵਿਧਾਇਕ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ ਭੋਲਾ ਸਿੰਘ ਬਰਾੜ, ਵਿਧਾਇਕ ਜੀਵਨ ਸਿੰਘ ਸੰਗੋਵਾਲ, ਸੰਜੇ ਗੋਇਲ ਪ੍ਰਧਾਨ ਪੰਜਾਬ ਚੈਪਟਰ, ਗੁਰਵਿੰਦਰ ਸਚੇਵਾ ਪ੍ਰਧਾਨ ਐਲ.ਐਸ.ਪੀ.ਟੀ.ਏ., ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਅਤੇ ਆਰ. ਤੁਸ਼ਾਰ ਸੋਗਨੀ ਹਾਜ਼ਰ ਸਨ।
ਪ੍ਰਦਰਸ਼ਨੀ ਵਿਚ ਆਰਕੀਟੈਕਟ, ਇੰਟੀਰੀਅਰ ਡਿਜ਼ਾਈਨਰ, ਬਿਲਡਰ, ਇੰਜੀਨੀਅਰ, ਹੋਟਲ ਮਾਲਕ, ਸਲਾਹਕਾਰ ਅਤੇ ਖਪਤਕਾਰ ਪੁੱਜੇ ਅਤੇ ਉਨ੍ਹਾਂ ਨੇ ਕੌਮੀ ਤੇ ਕੌਮਾਂਤਰੀ ਕੰਪਨੀਆਂ ਦੇ ਸਟਾਲਾਂ ‘ਤੇ ਜਾ ਕੇ ਉਤਪਾਦ ਦੇਖੇ। ਉਦਘਾਟਨ ਤੋਂ ਬਾਅਦ ਪਤਵੰਤਿਆਂ ਨੂੰ ਸਟਾਲਾਂ ‘ਤੇ ਉਤਪਾਦ ਦੇਖਣ ਲਈ ਲਿਜਾਇਆ ਗਿਆ ਅਤੇ ਪ੍ਰਦਰਸ਼ਨੀਆਂ ਵਿਚ ਡੂੰਘੀ ਦਿਲਚਸਪੀ ਦਿਖਾਈ ਗਈ।