Connect with us

ਪੰਜਾਬ ਨਿਊਜ਼

ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਲਈ ਵੱਡੀ ਖ਼ੁਸ਼ਖ਼ਬਰੀ, CM ਮਾਨ ਨੇ ਖ਼ੁਦ ਕੀਤਾ ਐਲਾਨ

Published

on

Great news for village panchayats of Punjab, CM Mann himself announced

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਸਰਬ ਸੰਮਤੀ ਨਾਲ ਪੰਚਾਇਤਾਂ ਚੁਣਨ ਵਾਲੇ ਪਿੰਡਾਂ ਨੂੰ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੈਂ ਦੇਖਿਆ ਕਿ ਪੰਚਾਇਤੀ ਚੋਣਾਂ ਵੇਲੇ ਬਹੁਤ ਲੜਾਈਆਂ ਹੁੰਦੀਆਂ ਹਨ ਅਤੇ ਸਰਪੰਚੀ ਲੈਣ ਲਈ ਇਕ ਧਿਰ, ਦੂਜੀ ਧਿਰ ਨੂੰ ਨੀਵਾਂ ਦਿਖਾਉਣ ‘ਚ ਕੋਈ ਕਸਰ ਨਹੀਂ ਛੱਡਦੀ ਪਰ ਹੁਣ ਜੇਕਰ ਸਰਬ ਸੰਮਤੀ ਨਾਲ ਪੰਚਾਇਤ ਚੁਣ ਲਈ ਜਾਵੇਗੀ ਤਾਂ ਉਨ੍ਹਾਂ ਪਿੰਡਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।

ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਇਹ ਸੋਚੇਗਾ ਕਿ 30-40 ਲੱਖ ਰੁਪਿਆ ਲਾ ਕੇ ਉਹ ਸਰਪੰਚ ਬਣ ਜਾਵੇਗਾ ਅਤੇ ਫਿਰ ਸਰਕਾਰ ਵੱਲੋਂ ਆਉਣ ਵਾਲੀ ਗ੍ਰਾਂਟ ਖਾ ਜਾਵੇਗਾ ਤਾਂ ਅਜਿਹੇ ਲੋਕ ਆਪਣੇ ਦਿਲ ‘ਚੋਂ ਇਹ ਵਹਿਮ ਕੱਢ ਦੇਣ ਕਿਉਂਕਿ ਗ੍ਰਾਂਟ ਵਾਲਾ ਪੈਸਾ ਮੇਰੇ ਹੱਥੋਂ ਹੀ ਜਾਵੇਗਾ ਅਤੇ ਇਹ ਪਿੰਡ ਦੇ ਵਿਕਾਸ ਲਈ ਹੀ ਖ਼ਰਚ ਹੋਵੇਗਾ ਅਤੇ ਅਸੀਂ ਇਸ ‘ਚ ਕੋਈ ਵੀ ਘਪਲਾ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਸਮਾਂ ਪਹਿਲਾਂ ਹੀ ਹੁੰਦਾ ਸੀ ਕਿ ਗ੍ਰਾਂਟ ਆਉਣ ‘ਤੇ ਪਿੰਡ ਦੀਆਂ ਗਲੀਆਂ-ਨਾਲੀਆਂ ਬਾਅਦ ‘ਚ ਬਣਨੀਆਂ ਸ਼ੁਰੂ ਹੁੰਦੀਆਂ ਸਨ ਪਰ ਸਰਪੰਚ ਦੀ ਕੋਠੀ ਪਹਿਲਾਂ ਹੀ ਬਣਨੀ ਸ਼ੁਰੂ ਹੋ ਜਾਂਦੀ ਸੀ ਪਰ ਹੁਣ ਸਮਾਂ ਬਹੁਤ ਬਦਲ ਗਿਆ ਹੈ।

 

Facebook Comments

Trending