Connect with us

ਖੇਡਾਂ

ਗ੍ਰੇਟ ਖਲੀ ਨੇ ਰਾਜਨੀਤੀ ‘ਚ ਆਉਣ ਤੋਂ ਕੀਤਾ ਇਨਕਾਰ, ਕੇਜਰੀਵਾਲ ਨਾਲ ਮੀਟਿੰਗ ਆਮ ਮੁਲਾਕਾਤ

Published

on

Great Khali refuses to enter politics, general meeting with Kejriwal

ਲੁਧਿਆਣਾ : ਡਬਲਯੂਡਬਲਯੂਈ ਚੈਂਪੀਅਨ ਗ੍ਰੇਟ ਖਲੀ ਨੇ ਕਿਹਾ ਕਿ ਰਾਜਨੀਤੀ ਵਿਚ ਆਉਣ ਦਾ ਇਹ ਸਹੀ ਸਮਾਂ ਨਹੀਂ ਹੈ। ਉਹ ਸਪੋਰਟਸਮੈਨ ਹੈ ਤੇ ਸਪੋਰਟਸਮੈਨ ਹੀ ਰਹਿਣਾ ਚਾਹੁੰਦਾ ਹੈ। ਖਲੀ 14ਵੀਆਂ ਬੀਬੀਐਸ ਖੇਡਾਂ ਵਿਚ ਹਿੱਸਾ ਲੈਣ ਲਈ ਅੱਜ ਬਲੂਮਿੰਗ ਬਡਸ ਸਕੂਲ ਪਹੁੰਚੇ ਸਨ।

ਉਨ੍ਹਾਂ ਨੇ ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਬੈਠਕ ਨੂੰ ਆਮ ਬੈਠਕ ਦੱਸਿਆ, ਗ੍ਰੇਟ ਖਲੀ ਨੇ ਕਿਹਾ ਕਿ ਉਹ ਸਾਰੇ ਮੁੱਖ ਮੰਤਰੀਆਂ ਨੂੰ ਮਿਲਦੇ ਰਹਿੰਦੇ ਹਨ। ਕੇਜਰੀਵਾਲ ਨਾਲ ਮੁਲਾਕਾਤ ਵੀ ਇਹੀ ਸੀ। ਕੋਈ ਸਿਆਸੀ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਖਿਡਾਰੀਆਂ ਨੂੰ ਬੀਬੀਐਸ ਵਰਗਾ ਗਰਾਊਂਡ ਮਿਲ ਜਾਵੇ ਤਾਂ ਬੱਚੇ ਖੇਡਾਂ ਵਿਚ ਤਰੱਕੀ ਕਰ ਸਕਦੇ ਹਨ।

ਗ੍ਰੇਟ ਖਲੀ ਨੇ ਕਿਹਾ ਕਿ ਜੇਕਰ ਸਰਕਾਰ ਖਿਡਾਰੀਆਂ ਨੂੰ ਸਹੂਲਤਾਂ ਦੇਵੇ ਤਾਂ ਉਹ ਦਾਅਵੇ ਨਾਲ ਕਹਿ ਸਕਦੇ ਹਨ ਕਿ ਨੌਜਵਾਨ ਨਸ਼ੇ ਨਹੀਂ ਕਰਨਗੇ। ਵਿਕਸਤ ਦੇਸ਼ਾਂ ਤੇ ਸਾਡੇ ਵਿਚ ਇਹ ਵੱਡਾ ਬੁਨਿਆਦੀ ਅੰਤਰ ਹੈ। ਵਿਦੇਸ਼ ‘ਚ ਸਕੂਲ ਪੱਧਰ ਤੋਂ ਲੈ ਕੇ ਸਰਕਾਰਾਂ ਖਿਡਾਰੀਆਂ ਨੂੰ ਸਹੂਲਤਾਂ ਦਿੰਦੀਆਂ ਹਨ।

Facebook Comments

Trending