ਪੰਜਾਬੀ

ਕੁਲਾਰ ਕਾਲਜ ਆਫ਼ ਨਰਸਿੰਗ ਵਿਖੇ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਰੋਹ

Published

on

ਖੰਨਾ  :  ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ ਵਿਖੇ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਰੋਹ ਪਿ੍ੰ. ਡਾ. ਰਾਜਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਕੁਲਾਰ ਸੰਸਥਾਵਾਂ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਕੀਤੀ ਜਦਕਿ ਮੈਨੇਜਿੰਗ ਡਾਇਰੈਕਟਰ ਡਾ. ਕੁਲਦੀਪਕ ਸਿੰਘ ਕੁਲਾਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ ਉੱਪ ਪਿ੍ੰਸੀਪਲ ਪ੍ਰੋ. ਅਰਪਣ ਬਾਲਾ, ਸਕੂਲ ਪਿ੍ੰਸੀਪਲ ਗੁਰਪ੍ਰੀਤ ਕੌਰ ਵੀ ਹਾਜ਼ਰ ਸਨ। ਇਹ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਰੋਹ ਬੀ. ਐੱਸ. ਸੀ. ਨਰਸਿੰਗ ਭਾਗ ਚੌਥਾ, ਪੋਸਟ ਬੇਸਿਕ ਬੀ. ਐੱਸ. ਸੀ. ਭਾਗ ਦੂਜੇ ਅਤੇ ਜੀ. ਐੱਨ. ਐੱਮ. ਭਾਗ ਤੀਜੇ ਦੀਆਂ ਵਿਦਿਆਰਥਣਾਂ ਲਈ ਕਰਵਾਈ ਗਈ।

ਪਿ੍ੰਸੀਪਲ ਡਾ. ਰਾਜਿੰਦਰ ਕੌਰ ਨੇ ਕਿਹਾ ਕਿ ਇਹ ਦਿਨ ਵਿਦਿਆਰਥੀਆਂ ਦੇ ਜੀਵਨ ਵਿਚ ਵਿਸ਼ੇਸ਼ ਮਹੱਤਤਾ ਰੱਖਦਾ ਹੈ, ਜਿਸ ਕਰ ਕੇ ਗ੍ਰੈਜੂਏਸ਼ਨ ਸਮਾਰੋਹ ਵਿਚ ਵਿਦਿਆਰਥੀ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਸਮਾਰੋਹ ਦੀ ਸ਼ੁਰੂਆਤ ਮੁੱਖ ਮਹਿਮਾਨ ਡਾਕਟਰ ਕੁਲਾਰ ਤੇ ਚੇਅਰਮੈਨ ਪ੍ਰੋ. ਬੀਜਾ ਨੇ ਲੈਪਲਾਈਟ ਜਲਾ ਕੇ ਕੀਤੀ ਗਈ।

ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਮਿਹਨਤ, ਲਗਨ, ਸੇਵਾ ਭਾਵ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਇਹ ਕਿੱਤਾ ਤੁਹਾਨੂੰ ਇੱਕ ਅਨਮੋਲ ਤੋਹਫ਼ੇ ਦੀ ਤਰ੍ਹਾਂ ਬਖ਼ਸ਼ਿਆ ਹੈ। ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥੀਆ ਨੂੰ ਡਿਗਰੀ ਪੂਰੀ ਹੋਣ ‘ਤੇ ਵਧਾਈ ਦਿੱਤੀ ਅਤੇ ਸਮੇਂ ਦੇ ਨਾਲ-ਨਾਲ ਆਪਣੇ ਗਿਆਨ ਵਿਚ ਵਾਧਾ ਕਰਨ ਦੀ ਵੀ ਸੇਧ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.