ਪੰਜਾਬੀ

ਵੈਟਰਨਰੀ ਯੂਨੀਵਰਸਿਟੀ ਦੀ ਕਾਨਵੋਕੇਸ਼ਨ ‘ਚ ਰਾਜਪਾਲ ਪੁਰੋਹਿਤ ਵੰਡਣਗੇ ਡਿਗਰੀਆਂ 

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ 20 ਅਪ੍ਰੈਲ ਨੂੰ ਪਾਲ ਆਡੀਟੋਰੀਅਮ ਪੀ. ਏ. ਯੂ ਕੈਂਪਸ ਵਿਖੇ ਦੂਜੀ ਕਨਵੋਕੇਸ਼ਨ ਕੀਤੀ ਜਾ ਰਹੀ ਹੈ। ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀਲਾਲ ਪੁਰੋਹਿਤ ਕਰਨਗੇ। ਸਮਾਗਮ ‘ਚ ਡਾ. ਉਮੇਸ਼ ਚੰਦਰ ਸ਼ਰਮਾ ਵੈਟਰਨਰੀ ਕਾਊਾਸਲ ਆਫ਼ ਇੰਡੀਆ ਦੇ ਪ੍ਰਧਾਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚਣਗੇ।

ਰਜਿਸਟਰਾਰ, ਵੈਟਨਰੀ ਯੂਨੀਵਰਸਿਟੀ ਡਾ. ਹਰਮਨਜੀਤ ਸਿੰਘ ਬਾਂਗਾ ਨੇ ਦੱਸਿਆ ਕਿ ਵਿਦਿਆਰਥੀ 19 ਅਪ੍ਰੈਲ ਨੂੰ ਪਾਲ ਆਡੀਟੋਰੀਅਮ ਵਿਚ ਸਵੇਰੇ 09.00 ਵਜੇ ਰਿਹਰਸਲ ਲਈ ਇਕੱਠੇ ਹੋਣਗੇ। ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਦਿਨ 20 ਅਪ੍ਰੈਲ ਦੀ ਕਨਵੋਕੇਸ਼ਨ ਵਾਸਤੇ ਪੂਰਨ ਜਾਣਕਾਰੀ ਦਿੱਤੀ ਜਾਏਗੀ। ਜਿਨ੍ਹਾਂ ਵਿਦਿਆਰਥੀਆਂ ਨੇ ਆਪਣਾ ਪੜ੍ਹਾਈ ਦਾ ਪ੍ਰੋਗਰਾਮ 01-04-2021 ਨੂੰ ਜਾਂ ਇਸ ਤੋਂ ਬਾਅਦ ਸੰਪੂਰਨ ਕੀਤਾ ਹੈ ਤੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਹ ਡਿਗਰੀਆਂ ਡਾਕਟਰ ਆਫ਼ ਫ਼ਿਲਾਸਫ਼ੀ, ਮਾਸਟਰ ਆਫ ਵੈਟਨਰੀ ਸਾਇੰਸ, ਮਾਸਟਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਮਾਸਟਰ ਆਫ਼ ਫ਼ਿਸ਼ਰੀਜ਼ ਸਾਇੰਸ, ਮਾਸਟਰ ਆਫ਼ ਵੈਟਨਰੀ ਸਾਇੰਸ/ਮਾਸਟਰ ਆਫ਼ ਸਾਇੰਸ (ਬਾਇਓਟੈਕਨਾਲੋਜੀ), ਬੈਚਲਰ ਆਫ਼ ਵੈਟਨਰੀ ਸਾਇੰਸ ਤੇ ਐਨੀਮਲ ਹਸਬੈਂਡਰੀ, ਬੈਚਲਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਬੈਚਲਰ ਆਫ਼ ਫ਼ਿਸ਼ਰੀਜ਼ ਸਾਇੰਸ ਤੇ ਬੈਚਲਰ ਆਫ਼ ਬਾਇਓਟੈਕਨਾਲੋਜੀ ਦੇ ਕੋਰਸਾਂ ਲਈ ਪ੍ਰਦਾਨ ਕੀਤੀਆਂ ਜਾਣਗੀਆਂ।

Facebook Comments

Trending

Copyright © 2020 Ludhiana Live Media - All Rights Reserved.