Connect with us

ਇੰਡੀਆ ਨਿਊਜ਼

ਨਿਹੰਗ ਸਿੰਘ ਦੀ ਫੋਟੋ ਵਾਇਰਲ ਕਰਕੇ ਸਰਕਾਰ ਕਿਸਾਨਾਂ ਦੀ ਏਕਤਾ ਨੂੰ ਚਾਹੁੰਦੀ ਹੈ ਤੋੜਨਾ – ਸੋਨੀਆ ਮਾਨ

Published

on

government wants to break unity of farmers Nihang Singh's photo viral - Sonia Mann

ਤੁਹਾਨੂੰ ਦੱਸ ਦਿੰਦੇ ਹਾਂ ਕਿ ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਸਬੰਧੀ ਬਿਆਨ ਦਿੰਦਿਆਂ ਅਦਾਕਾਰਾ ਸੋਨੀਆ ਮਾਨ ਨੇ ਕਿਹਾ ਕਿ ਇਹ ਭਾਜਪਾ ਸਰਕਾਰ ਅਤੇ ਆਰਐਸਐਸ ਦੀ ਸਾਜ਼ਿਸ਼ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਸਰਕਾਰ ਅਪਣੇ ਬੰਦੇ ਬਾਰਡਰ ’ਤੇ ਭੇਜ ਰਹੀ ਹੈ, ਜਿਨ੍ਹਾਂ ਜ਼ਰੀਏ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਬੇਅਦਬੀ ਦੇ ਦੋਸ਼ ਵਿਚ ਕਤਲ ਕੀਤੇ ਗਏ ਲਖਬੀਰ ਸਿੰਘ ਸਬੰਧੀ ਸੋਨੀਆ ਮਾਨ ਨੇ ਕਿਹਾ ਕਿ ਉਹ ਨਸ਼ੇੜੀ ਸੀ, ਉਸ ਨੂੰ ਪੈਸੇ ਦਾ ਲਾਲਚ ਦੇ ਕੇ ਫਸਾਇਆ ਗਿਆ।ਨਿਹੰਗ ਅਮਨ ਸਿੰਘ ਦੀ ਭਾਜਪਾ ਆਗੂਆਂ ਨਾਲ ਵਾਇਰਲ ਹੋਈ ਤਸਵੀਰ ’ਤੇ ਪ੍ਰਤੀਕਿਰਿਆ ਦਿੰਦਿਆਂ ਸੋਨੀਆ ਮਾਨ ਨੇ ਕਿਹਾ ਕਿ ਇਹ ਸਾਡੀ ਕੌਮ ਦਾ ਸਵਾਲ ਹੈ ਅਤੇ ਅਸੀਂ ਗੁਰੂ ਦੀਆਂ ਫੌਜਾਂ ’ਤੇ ਸਵਾਲ ਨਹੀਂ ਚੁੱਕ ਸਕਦੇ। ਸਾਨੂੰ ਅਪਣੇ ਹੀ ਬੰਦਿਆਂ ਉੱਤੇ ਤੌਹਮਤਾਂ ਨਹੀਂ ਲਗਾਉਣੀਆਂ ਚਾਹੀਦੀਆਂ ਕਿਉਂਕਿ ਭਾਜਪਾ ਅਤੇ ਆਰਐਸਐਸ ਇਹੀ ਚਾਹੁੰਦੀ ਹੈ।

Picture of Nihang Aman Singh's lunch with BJP leaders goes viral

ਉੱਥੇ ਹੀ ਅਦਾਕਾਰਾ ਨੇ ਕਿਹਾ ਕਿ ਸਰਕਾਰ ਮੋਰਚੇ ਅਤੇ ਕਿਸਾਨਾਂ ਦੀ ਏਕਤਾ ਨੂੰ ਤੋੜਨਾ ਚਾਹੁੰਦੀ ਹੈ। ਇਸ ਸਮੇਂ ਸਾਰਿਆਂ ਨੂੰ ਇਕਜੁੱਟ ਹੋ ਕੇ ਅਤੇ ਸੋਚ ਵਿਚਾਰ ਕਰਕੇ ਹੀ ਫੈਸਲੇ ਲੈਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਸਰਕਾਰ ਕਿਸਾਨੀ ਘੋਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲਖੀਮਪੁਰ ਘਟਨਾ ਤੋਂ ਧਿਆਨ ਹਟਾਉਣ ਲਈ ਹੀ ਸਿੰਘੂ ਬਾਰਡਰ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਹੈ। ਸੋਨੀਆ ਮਾਨ ਨੇ ਕਿਹਾ ਕਿ 2022 ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਦੇ ਸਿਰ ’ਤੇ ਤਲਵਾਰ ਲਟਕ ਰਹੀ ਹੈ। ਇਹੀ ਕਾਰਨ ਹੈ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਸਾਜ਼ਿਸ਼ ਰਚ ਰਹੀ ਹੈ। ਚੋਣ ਲੜਨ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਸੋਨੀਆ ਮਾਨ ਨੇ ਕਿਹਾ ਕਿ ਉਹ ਚੋਣਾਂ ਜ਼ਰੂਰ ਲੜਨਗੇ।

 

 

 

Facebook Comments

Trending