Connect with us

ਇੰਡੀਆ ਨਿਊਜ਼

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਸਤਿਸੰਗ ਸ਼ੁਰੂ

Published

on

Good news for the devotees of Dera Beas, Satsang starts from this date

ਲੁਧਿਆਣਾ :   ਰਾਧਾ ਸੁਆਮੀ ਡੇਰਾ ਬਿਆਸ ਪੰਜਾਬ ਦੇ ਸ਼ਰਧਾਲੂਆਂ ਲਈ ਖੁਸ਼ੀ ਦੀ ਖ਼ਬਰ ਹੈ। ਡੇਰੇ ਵੱਲੋਂ 2 ਫ਼ਰਵਰੀ ਤੋਂ ਸਤਿਸੰਗ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਚੱਲਦਿਆਂ ਜਨਵਰੀ ਮਹੀਨੇ ਵਿਚ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ ਜਾਰੀ ਹਦਾਇਤਾਂ ’ਤੇ ਸਤਸੰਗ ਬੰਦ ਕਰ ਦਿੱਤੇ ਗਏ ਸਨ।

ਹੁਣ ਡੇਰੇ ਦੀ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ’ਤੇ 2 ਫ਼ਰਵਰੀ ਤੋਂ ਡੇਰੇ ’ਚ ਸਤਿਸੰਗ ਸ਼ੁਰੂ ਕਰ ਦਿੱਤੇ ਗਏ ਹਨ, ਜੋ ਐਤਵਾਰ ਅਤੇ ਬੁੱਧਵਾਰ ਅਤੇ ਵੀਰਵਾਰ ਨੂੰ ਪਹਿਲਾਂ ਦੀ ਤਰ੍ਹਾਂ ਹੋਇਆ ਕਰਣਗੇ।

ਹੁਣ ਸਤਸੰਗ ਵਿਚ ਬੱਚਿਆਂ ਨੂੰ ਵੀ ਡੇਰੇ ਅੰਦਰ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਅਤੇ ਕੋਵਿਡ ਟੀਕਾਕਰਨ ਕੈਂਪ ਵੀ ਪਹਿਲਾਂ ਦੀ ਤਰ੍ਹਾਂ ਜਾਰੀ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਸਤਿਸੰਗ ਘਰ ਵਿਚ ਐਤਵਾਰ ਨੂੰ ਲਗਾਇਆ ਜਾਣ ਵਾਲਾ ਕੋਰੋਨਾ ਵੈਕਸੀਨ ਕੈਂਪ ਸਤਿਸੰਗ ਤੋਂ ਬਾਅਦ ਲਗਾਇਆ ਜਾ ਸਕਦਾ ਹੈ।

Facebook Comments

Advertisement

Trending