Connect with us

ਅਪਰਾਧ

ਅਣ-ਅਧਿਕਾਰਤ ਕਾਲੋਨੀਆਂ ਦੇ ਮੱਕੜ ਜਾਲ ਨੂੰ ਤੋੜਨ ਲਈ  ਗਲਾਡਾ ਨੇ 11 ਅਣ-ਅਧਿਕਾਰਤ ਕਾਲੋਨੀਆਂ ‘ਤੇ ਕੀਤੀ ਕਾਰਵਾਈ

Published

on

GLADA takes action against 11 unauthorized colonies to break the cobwebs of unauthorized colonies

ਲੁਧਿਆਣਾ : ਗਲਾਡਾ ਦੀ ਹਦੂਦ ਅੰਦਰ ਫੈਲ ਚੁੱਕੇ ਅਣ-ਅਧਿਕਾਰਤ ਕਾਲੋਨੀਆਂ ਦੇ ਮੱਕੜ ਜਾਲ ਨੂੰ ਤੋੜਨ ਲਈ ਵਿਭਾਗ ਨੇ 11 ਅਣ-ਅਧਿਕਾਰਤ ਕਾਲੋਨੀਆਂ ‘ਤੇ ਕਾਰਵਾਈ ਕੀਤੀ। ਇਸ ਮੌਕੇ ਐੱਸਡੀਓ ਪਰਮਿੰਦਰ ਸਿੰਘ, ਰਾਜੇਸ਼ ਮਹਾਜਨ, ਜੇਈ ਸਾਹਿਲ ਸਾਹੀ, ਗਲਾਡਾ ਵਿਭਾਗ ਦੇ ਮੁਲਾਜ਼ਮ ਅਤੇ ਸੁਰੱਖਿਆ ਦੇ ਲਈ ਥਾਣਾ ਟਿੱਬਾ ਦੀ ਪੁਲਿਸ ਪਾਰਟੀ ਸਮੇਤ ਦਰਜਨਾਂ ਪੁਲਿਸ ਮੁਲਾਜ਼ਮ ਮੌਜੂਦ ਰਹੇ। ਜਾਣਕਾਰੀ ਦਿੰਦਿਆਂ ਐੱਸਡੀਓ ਮਹਾਜਨ ਨੇ ਦੱਸਿਆ ਕਿ ਤਾਜਪੁਰ ਰੋਡ, ਟਿੱਬਾ, ਹਵਾਸ, ਭੂਖੜੀ ਕਲਾਂ ਅਤੇ ਖਾਸੀ ਕਲਾਂ ਦੀਆਂ 11 ਅਣਅਧਿਕਾਰਤ ਕਾਲੋਨੀਆਂ ‘ਤੇ ਕਾਰਵਾਈ ਕੀਤੀ ਗਈ ਹੈ।

ਗਲਾਡਾ ਅਧਿਕਾਰੀਆਂ ਮੁਤਾਬਕ ਇਹ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ। ਕਾਬਿਲੇਗੌਰ ਹੈ ਕਿ ਸਰਕਾਰੀ ਨਿਯਮਾਂ ਨੂੰ ਿਛੱਕੇ ਟੰਗਦਿਆਂ ਕਾਲੋਨਾਈਜ਼ਰਾਂ ਨੇ ਆਪਣੇ ਮੁਨਾਫ਼ੇ ਲਈ ਸ਼ਹਿਰ ‘ਚ ਅਣ-ਅਧਿਕਾਰਤ ਕਾਲੋਨੀਆਂ ਕੱਟੀਆਂ ਹੋਈਆਂ ਹਨ। ਇਨ੍ਹਾਂ ਅਣ-ਅਧਿਕਾਰਤ ਕਾਲੋਨੀਆਂ ਦੇ ਚੱਲਦੇ ਜਿੱਥੇ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲੱਗਦਾ ਹੈ, ਉਥੇ ਪਲਾਟ ਖਰੀਦਣ ਵਾਲੇ ਆਮ ਲੋਕਾਂ ਨਾਲ ਵੀ ਠੱਗੀ ਹੋ ਰਹੀ ਹੈ। ਗਲਾਡਾ ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਅਣਅਧਿਕਾਰਤ ਕਾਲੋਨੀਆਂ ਵਿੱਚ ਪਲਾਟ ਲੈ ਕੇ ਆਪਣੇ ਆਪ ਨੂੰ ਧੋਖਾਧੜੀ ਦਾ ਸ਼ਿਕਾਰ ਨਾ ਬਣਾਇਆ ਜਾਵੇ।

Facebook Comments

Trending