Connect with us

ਪੰਜਾਬੀ

ਗਲਾਡਾ ਨੇ ਅਣਅਧਿਕਾਰਤ ਕਾਲੋਨੀਆਂ ‘ਚ ਬਿਜਲੀ ਕੁਨੈਕਸ਼ਨ ਨਾ ਦੇਣ ਸੰਬੰਧੀ ਪਾਵਰਕਾਮ ਅਧਿਕਾਰੀਆਂ ਨੂੰ ਭੇਜਿਆ ਪੱਤਰ

Published

on

GLADA sends letter to Powercom officials regarding non-provision of electricity connection in unauthorized colonies

ਲੁਧਿਆਣਾ : ਗਲਾਡਾ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਲੋਨੀਆਂ ਦੀ ਰੋਕਥਾਮ ਲਈ ਜਿਥੇ ਬਿਨ੍ਹਾਂ ਮਨਜੂਰੀ ਬਣ ਰਹੀਆਂ ਕਲੋਨੀਆਂ ਦੀਆਂ ਸੜਕਾਂ, ਸੀਵਰੇਜਮੇਨ ਹੋਲ, ਸਟਰੀਟ ਲਾਈਟ ਦੇ ਖੰਭੇ ਪੁੱਟਣ ਦੇ ਨਾਲ ਗੈਰਕਾਨੂੰਨੀ ਉਸਾਰੀਆਂ ਢਾਹੀਆਂ ਜਾ ਰਹੀਆਂ ਹਨ ਉਥੇ ਪਾਵਰਕਾਮ ਨੂੰ ਪੱਤਰ ਭੇਜਕੇ ਅਣਅਧਿਕਾਰਤ ਕਲੋਨੀਆਂ ਵਿਚ ਬਿਜਲੀ ਦੇ ਨਵੇਂ ਕੁਨੈਕਸ਼ਨ ਨਾ ਜਾਰੀ ਕਰਨ ਅਤੇ ਪਹਿਲਾਂ ਤੋਂ ਲਗਾਏ ਕੁਨੈਕਸ਼ਨ ਕੱਟਣ ਲਈ ਕਿਹਾ ਗਿਆ ਹੈ।

ਗਲਾਡਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਪ੍ਰਸ਼ਾਸਕ ਵਲੋਂ ਪੀ. ਐਸ. ਪੀ. ਸੀ.ਐਲ. ਦੇ ਮੁੱਖ ਇੰਜੀਨੀਅਰ ਕੇਂਦਰੀ ਲੁਧਿਆਣਾ, ਉਪ ਮੁੱਖ ਇੰਜੀਨੀਅਰ ਵੰਡ ਮੋਗਾ, ਉਪ ਮੁੱਖ ਇੰਜੀਨੀਅਰ ਵੰਡ ਫਿਰੋਜਪੁਰ ਅਤੇ ਐਸ. ਬੀ. ਐਸ. ਨੂੰ ਪੱਤਰ ਭੇਜਿਆ ਹੈ ਜਿਸ ਵਿਚ ਦੱਸਿਆ ਗਿਆ ਕਿ ਅਣਅਧਿਕਾਰਤ ਕਲੋਨੀਆਂ/ਉਸਾਰੀਆਂ ਨੂੰ ਬਿਜਲੀ ਦੇ ਕੁਨੈਕਸ਼ਨ ਨਾ ਦੇਣ ਲਈ ਲਿਖਿਆ ਗਿਆ ਸੀ।

ਗਲਾਡਾ ਨੇ ਮੁੜ ਲਿਖਿਆ ਹੈ ਕਿ ਤੁਰੰਤ ਅਣਅਧਿਕਾਰਤ ਕਲੋਨੀਆਂ/ਉਸਾਰੀਆਂ ਦੇ ਕੁਨੈਕਸ਼ਨ ਰੋਕਣ ਲਈ ਅਤੇ ਮੌਜੂਦ ਅਣਅਧਿਕਾਰਤ ਕਲੋਨੀਆਂ ਦੇ ਬਿਜਲੀ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਨਿਯਮਾਂ ਅਨੁਸਾਰ ਮਨਜੂਰਸ਼ੁਦਾ ਕਲੋਨੀ ਅਤੇ ਇਮਾਰਤ ਦਾ ਨਕਸ਼ਾ ਪਾਸ ਹੋਣ ‘ਤੇ ਹੀ ਪਾਣੀ, ਸੀਵਰੇਜ, ਟੈਲੀਫੂਨ ਅਤੇ ਬਿਜਲੀ ਕੁਨੈਕਸ਼ਨ ਜਾਰੀ ਕੀਤਾ ਜਾ ਸਕਦਾ ਹੈ।

Facebook Comments

Trending