Connect with us

ਅਪਰਾਧ

ਗਲਾਡਾ ਨੇ ਜਸਪਾਲ ਬਾਂਗੜ ਇਲਾਕੇ ‘ਚ 4 ਕਾਲੋਨੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਦਿੱਤੇ ਆਦੇਸ਼

Published

on

GLADA orders to file suit against 4 colonies in Jaspal Bangar area

ਲੁਧਿਆਣਾ : ਨਿਰੀਖਣ ਤੋਂ ਬਾਅਦ ਗਲਾਡਾ ਵਿਭਾਗ ਨੇ ਜਸਪਾਲ ਬਾਂਗੜ ਇਲਾਕੇ ‘ਚ ਨਹਿਰ ਦੇ ਨਾਲ ਲਗਦੀਆਂ 4 ਕਾਲੋਨੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਐੱਸਡੀਓ ਸੰਦੀਪ ਸ਼ਰਮਾ ਦਾ ਕਹਿਣਾ ਹੈ ਕਿ ਨਾਜਾਇਜ਼ ਢੰਗ ਨਾਲ ਤਿਆਰ ਕੀਤੀਆਂ ਜਾ ਰਹੀਆਂ ਇਨ੍ਹਾਂ ਕਾਲੋਨੀਆਂ ‘ਤੇ ਪੂਰੀ ਜਾਂਚ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਐੱਫਆਈਆਰ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਮਾਮਲਿਆਂ ਸਬੰਧੀ ਜਲਦੀ ਹੀ ਪੁਲਿਸ ਦੀ ਰਾਏ ਲੈ ਕੇ ਫਾਈਲਾਂ ਲੁਧਿਆਣਾ ਪੁਲਿਸ ਤੱਕ ਭੇਜ ਦਿੱਤੀਆਂ ਜਾਣਗੀਆਂ, ਜਿਸ ਤੋਂ ਬਾਅਦ ਇਨ੍ਹਾਂ ਕਾਲੋਨੀਆਂ ਖ਼ਿਲਾਫ਼ ਮੁਕੱਦਮੇ ਦਰਜ ਹੋਣਗੇ। ਕਾਬਲੇਗੌਰ ਹੈ ਕਿ ਇਨ੍ਹਾਂ ਇਲਾਕਿਆਂ ‘ਚ ਨਾਜਾਇਜ਼ ਕਾਲੋਨੀਆਂ ਦਾ ਮੱਕੜ ਜਾਲ ਫੈਲ ਰਿਹਾ ਸੀ।

ਉਧਰੋਂ ਆਰਟੀਆਈ ਐਕਟੀਵਿਸਟ ਰਸ਼ਪਾਲ ਗਾਬੜੀਆ ਦੀ ਸ਼ਿਕਾਇਤ ਤੋਂ ਬਾਅਦ ਜੰਗਲਾਤ ਵਿਭਾਗ ਨੇ ਵੀ ਇਨ੍ਹਾਂ ਕਾਲੋਨੀਆਂ ਦਾ ਨਿਰੀਖਣ ਕੀਤਾ। ਸ਼ਿਕਾਇਤ ਇਹ ਸੀ ਕਿ ਨਾਜਾਇਜ਼ ਤਰੀਕੇ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਕਾਲੋਨੀਆਂ ‘ਚੋਂ ਜੰਗਲਾਤ ਵਿਭਾਗ ਦੀ ਥਾਂ ਤੋਂ ਰਸਤਾ ਕੱਢਿਆ ਜਾ ਰਿਹਾ ਸੀ। ਸ਼ਿਕਾਇਤ ‘ਚ ਦਰੱਖਤਾਂ ਦੀ ਕਟਾਈ ਤੇ ਹੋਰ ਮੁੱਦਿਆਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਸੀ। ਇਸ ਸਾਰੇ ਮਾਮਲੇ ਵਿੱਚ ਜੰਗਲਾਤ ਵਿਭਾਗ ਦੇ ਲੁਧਿਆਣਾ ਮੁਖੀ ਹਰਭਜਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਰੇਂਜ ਅਫ਼ਸਰ ਜਰਨੈਲ ਸਿੰਘ ਨੂੰ ਦੇ ਦਿੱਤੀ ਹੈ। ਰੇਂਜ ਅਫ਼ਸਰ ਤੇ ਇਲਾਕਾ ਗਾਰਡ ਜਲਦੀ ਹੀ ਰਿਪੋਰਟ ਬਣਾ ਕੇ ਭੇਜਣਗੇ। ਉਧਰੋਂ ਇਸ ਮਾਮਲੇ ਵਿੱਚ ਆਰਟੀਆਈ ਐਕਟੀਵਿਸਟ ਰਸ਼ਪਾਲ ਗਾਬੜੀਆ ਨੇ ਕਿਹਾ ਕਿ ਜੇਕਰ ਵਿਭਾਗਾਂ ਨੇ ਜਲਦੀ ਹੀ ਕਾਰਵਾਈ ਨਾ ਕੀਤੀ ਤਾਂ ਉਹ ਐੱਨਜੀਟੀ ਨੂੰ ਸ਼ਿਕਾਇਤ ਦੇਣਗੇ।

Facebook Comments

Trending