ਪੰਜਾਬੀ

ਅਣਅਧਿਕਾਰਤ ਕਾਲੋਨੀਆਂ ਬਾਰੇ ਗਲਾਡਾ ਵਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਕੀਤਾ ਜਾ ਰਿਹੈ ਸੁਚੇਤ

Published

on

ਲੁਧਿਆਣਾ : ਗਲਾਡਾ ਪ੍ਰਸ਼ਾਸਨ ਵਲੋਂ ਅਣਅਧਿਕਾਰਤ ਕਲੋਨੀਆਂ ਖ਼ਿਲਾਫ ਸ਼ੁਰੂ ਕੀਤੀ ਮੁਹਿੰਮ ਤਹਿਤ ਵੀਰਵਾਰ ਨੂੰ ਰਾਹੋਂ ਰੋਡ ‘ਤੇ ਪੈਂਦੀ 8 ਪਿੰਡਾਂ ਵਿਚ ਬਿਨ੍ਹਾਂ ਮਨਜੂਰੀ ਬਣ ਰਹੀਆਂ 23 ਕਲੋਨੀਆਂ ਦੀਆਂ ਸੜਕਾਂ, ਸੀਵਰੇਜ ਮੇਨਹੋਲ ਪੁੱਟ ਦਿੱਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਜਨਤਾ ਨੂੰ ਗੈਰਕਾਨੂੰਨੀ ਕਲੋਨੀਆਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ।

ਗਲਾਡਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕੈਨਾਲ ਰੋਡ ‘ਤੇ ਪਾਮ ਐਨਕਲੇਵ ਤੇ ਕੈਨਾਲਵਿਊ ਐਨਕਲੇਵ ਦੇ ਦਰਮਿਆਨ ਇਕ ਕਲੋਨੀ ਗੈਰਕਾਨੂੰਨੀ ਤੌਰ ‘ਤੇ ਕੱਟੀ ਗਈ ਹੈ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਉਕਤ ਕਲੋਨੀ ‘ਚ ਲੋਕਾਂ ਨੂੰ ਪਲਾਟ ਨਾ ਖਰੀਦਣ ਲਈ ਸੁਚੇਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਕਲੋਨੀ ਨੂੰ ਮੰਨਜੂਰ ਕਰਾਉਣ ਲਈ ਮਹਿਕਮੇ (ਗਲਾਡਾ) ਨੂੰ ਕੋਈ ਰੈਵੀਨਿਊ ਰਿਕਾਰਡ ਨਹੀਂ ਜਮ੍ਹਾਂ ਕਰਾਇਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਜੇਕਰ ਨਿੱਜੀ ਕਲੋਨੀ ਮਨਜੂਰ ਹੈ ਜਾਂ ਨਹੀਂ ਦੀ ਜਾਣਕਾਰੀ ਗਲਾਡਾ ਦਫਤਰ ਤੋਂ ਲਈ ਜਾ ਸਕਦੀ ਹੈ। ਦੂਸਰੇ ਪਾਸੇ ਐਸ. ਬੀ. ਕੈਨਾਲ ਤੇ ਡੀ. ਪੀ. ਐਸ. ਸਕੂਲ ਤੋਂ ਜਸਪਾਲ ਬਾਂਗਰ ਪੁਲ ਦੇ ਦਰਮਿਆਨ ਕਲੋਨਾਈਜਰਾਂ ਨੂੰ ਰੋਕਣ ਦੇ ਬਾਵੂਦ ਕਲੋਨੀਆਂ ਦੇ ਰਸਤੇ ਬਿਨ੍ਹਾਂ ਮਨਜੂਰੀ ਵਰਤੇ ਜਾ ਰਹੇ ਹਨ ਜਿਨ੍ਹਾਂ ਨੂੰ ਬੰਦ ਕਰਾਉਣ ਲਈ ਜੰਗਲਾਤ ਵਿਭਾਗ ਦੇ ਸਟਾਫ ਨੇ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ।

ਜੰਗਲਾਤ ਵਿਭਾਗ ਦੇ ਸਾਹਨੇਵਾਲ ਬਲਾਕ ਦੇ ਅਧਿਕਾਰੀ ਵਲੋਂ ਵਣ ਰੇਜ ਅਫਸਰ ਨੂੰ ਪੱਤਰ ਭੇਜਕੇ ਅਣਅਧਿਕਾਰਤ ਤੌਰ ‘ਤੇ ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਕਲੋਨਾਈਜ਼ਰਾਂ ਵਲੋਂ ਰਸਤੇ ਦੀ ਕੀਤੀ ਜਾ ਰਹੀ ਵਰਤੋਂ ਰੋਕਣ ਲਈ ਪੁਲਿ ਸੁਰੱਖਿਆ ਮੁਹੱਈਆ ਕਰਾਉਣ ਦੀ ਮੰਗ ਕੀਤੀ ਹੈ।

 

Facebook Comments

Trending

Copyright © 2020 Ludhiana Live Media - All Rights Reserved.