Connect with us

ਇੰਡੀਆ ਨਿਊਜ਼

ਕੁੜੀ ਨੇ ਕੈਂਸਰ ਪੀੜਤਾਂ ਦੇ ਚਿਹਰੇ ‘ਤੇ ਮੁਸਕਾਨ ਲਿਆਉਣ ਲਈ ਦਾਨ ਕੀਤੀ ਆਪਣੀ ਇਹ ਕੀਮਤੀ ਚੀਜ਼

Published

on

The girl donated her valuables to bring a smile on the faces of cancer victims.

ਹਰਿਆਣਾ ਦੇ ਸਿਰਸਾ ਦੀ ਰਹਿਣ ਵਾਲੇ ਮੁਸਕਾਨ ਚਹਿਲ, ਜਿਸ ਨੇ ਕੈਂਸਰ ਪੀੜਤ ਬੀਬੀਆਂ ਦੇ ਚਿਹਰੇ ’ਤੇ ਮੁਸਕਾਨ ਲਿਆਉਣ ਲਈ ਆਪਣੇ ਸਿਰ ਦੇ ਵਾਲ ਦਾਨ ਕਰ ਦਿੱਤੇ। ਸਿਰਸਾ ਦੇ ਸ਼ਾਹ ਸਤਨਾਮਪੁਰਾ ਕਾਲੋਨੀ ਦੀ ਰਹਿਣ ਵਾਲੀ ਮੁਸਕਾਨ ਚਹਿਲ 11ਵੀਂ ਜਮਾਤ ਦੀ ਵਿਦਿਆਰਥਣ ਹੈ, ਜਿਸ ਨੇ ਕੈਂਸਰ ਪੀੜਤ ਬੀਬੀਆਂ ਦੀ ਮਦਦ ਲਈ ਆਪਣੇ ਢਾਈ ਫੁੱਟ ਲੰਬੇ ਵਾਲ ਦਾਨ ਕਰ ਦਿੱਤੇ। ਮੁਸਕਾਨ ਨੂੰ ਪੜ੍ਹਾਈ ਦੌਰਾਨ ਪਤਾ ਲੱਗਾ ਕਿ ਕੈਂਸਰ ਪੀੜਤ ਬੀਬੀਆਂ ਦੇ ਇਲਾਜ ਦੌਰਾਨ ਹੋਣ ਵਾਲੀ ਕੀਮੋਥਰੈਪੀ ਨਾਲ ਉਨ੍ਹਾਂ ਦੇ ਵਾਲ ਝੜ ਜਾਂਦੇ ਹਨ। ਸਿਰ ਦੇ ਵਾਲ ਝੜਣ ਨਾਲ ਬੀਬੀਆਂ ਦੀ ਸੁੰਦਰਤਾ ਘੱਟ ਜਾਂਦੀ ਹੈ। ਇਸ ਦਰਦ ਨੂੰ ਸਮਝਦੇ ਹੋਏ ਮੁਸਕਾਨ ਨੇ ਆਪਣੇ ਵਾਲ ਦਾਨ ਕਰਨ ਦਾ ਫ਼ੈਸਲਾ ਲਿਆ, ਜਦਕਿ ਉਹ ਖ਼ੁਦ ਇਕ ਕੁੜੀ ਹੈ।

ਉੱਥੇ ਹੀ ਮੁਸਕਾਨ ਦੱਸਦੀ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਦੱਖਣੀ ਭਾਰਤ ਦੀ ਸੰਸਥਾ ‘ਹੇਅਰ ਕ੍ਰਾਊਨ’ ਐੱਨ. ਜੀ. ਓ. ਕੈਂਸਰ ਪੀੜਤ ਬੀਬੀਆਂ ਲਈ ਸ਼ਲਾਘਾਯੋਗ ਕੰਮ ਕਰ ਰਹੀਆਂ ਹਨ। ਸੰਸਥਾ ਕੀਮੋਥਰੈਪੀ ਕਰਵਾ ਚੁੱਕੀਆਂ ਬੀਬੀਆਂ ਨੂੰ ‘ਵਿੱਗ’ ਬਣਵਾ ਕੇ ਦਿੰਦੀ ਹੈ। ਇਸ ਕੰਮ ਲਈ ਉਹ ਸਿਹਤਮੰਦ ਕੁੜੀਆਂ ਅਤੇ ਬੀਬੀਆਂ ਦੇ ਵਾਲ ਲੈਂਦੀ ਹੈ। ਮੁਸਕਾਨ ਨੂੰ ਜਦੋਂ ਵਾਲ ਦਾਨ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਆਪਣੇ ਵਾਲ ਦੇਣ ਦਾ ਫ਼ੈਸਲਾ ਲਿਆ।

ਮੁਸਕਾਨ ਨੇ ਇਹ ਵੀ ਦੱਸਿਆ ਕਿ ਜਦੋਂ ਵਾਲ ਕਟਵਾਉਣ ਦਾ ਫ਼ੈਸਲਾ ਲਿਆ ਤਾਂ ਉਸ ਦੀ ਮਾਂ ਨੇ ਇਤਰਾਜ਼ ਜਤਾਇਆ ਸੀ ਪਰ ਬਾਅਦ ਵਿਚ ਉਨ੍ਹਾਂ ਨੇ ਮਨਜ਼ੂਰੀ ਦੇ ਦਿੱਤੀ। ਮੁਸਕਾਨ ਦੀ ਮਾਂ ਨੀਲਮ ਚਹਿਲ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਦੇ ਵਾਲਾਂ ਦੀ ਬਹੁਤ ਚੰਗੇ ਤਰੀਕੇ ਨਾਲ ਦੇਖਭਾਲ ਕੀਤੀ ਸੀ। ਆਂਵਲਾ, ਰੀਠਾ, ਸ਼ਹਿਰ, ਦਹੀਂ, ਲੱਸੀ ਆਦਿ ਵਾਲ ਧੋਣ ਲਈ ਵਰਤੇ ਜਾਂਦੇ ਸਨ। ਧੀ ਨੇ ਜਦੋਂ ਵਾਲ ਦਾਨ ਕਰਨ ਦੀ ਇੱਛਾ ਜਤਾਈ ਤਾਂ ਥੋੜ੍ਹਾ ਦੁੱਖ ਹੋਇਆ ਪਰ ਬਾਅਦ ’ਚ ਸੋਚਿਆ ਕਿ ਉਸ ਦੀ ਇਸ ਕੋਸ਼ਿਸ਼ ਨਾਲ ਕੈਂਸਰ ਪੀੜਤਾਂ ਦੇ ਚਿਹਰਿਆਂ ’ਤੇ ਮੁਸਕਾਨ ਪਰਤੇਗੀ ਤਾਂ ਵਾਲਾਂ ਦਾ ਕੀ ਹੈ ਇਹ ਤਾਂ ਫਿਰ ਵਧ ਜਾਣਗੇ।

ਉੱਥੇ ਹੀ ਪਿਤਾ ਰਮੇਸ਼ ਚਹਿਲ ਨੇ ਘਰ ਸੈਲੂਨ ਆਪਰੇਟਰ ਨੂੰ ਬੁਲਾ ਕੇ ਆਪਣੀ ਧੀ ਦੇ ਵਾਲ ਕੱਟ ਕੇ ਉਨ੍ਹਾਂ ਨੂੰ ਸੰਸਥਾ ’ਚ ਭੇਜ ਦਿੱਤਾ। ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੁਸਕਾਨ ਚਹਿਲ ਦੇ ਵਾਲਾਂ ਨਾਲ ਤਿੰਨ ਬੀਬੀਆਂ ਦੀ ਵਿੱਗ ਬਣ ਜਾਵੇਗੀ ਅਤੇ ਉਹ ਮੁੜ ਤੋਂ ਸੁੰਦਰ ਲੱਗਣਗੀਆਂ।

 

Facebook Comments

Advertisement

ਤਾਜ਼ਾ

Congress infighting has hurt the state: Gyaspura Congress infighting has hurt the state: Gyaspura
ਪੰਜਾਬੀ5 mins ago

ਕਾਂਗਰਸ ਦੀ ਆਪਸੀ ਲੜਾਈ ਨੇ ਸੂਬੇ ਦਾ ਨੁਕਸਾਨ ਕੀਤਾ ਹੈ : ਗਿਆਸਪੁਰਾ

ਲੁਧਿਆਣਾ : ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ ‘ਚ...

A large quantity of bullet coin was recovered while digging the foundation of the house A large quantity of bullet coin was recovered while digging the foundation of the house
ਪੰਜਾਬ ਨਿਊਜ਼15 mins ago

ਘਰ ਦੀ ਨੀਂਹ ਪੁੱਟਦਿਆਂ ਬਰਾਮਦ ਹੋਇਆ ਵੱਡੀ ਮਾਤਰਾ ‘ਚ ਗੋਲੀ ਸਿੱਕਾ

ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦਾਸੂਵਾਲ ਮੰਡੀ ਵਿਖੇ ਘਰ ਦੀ ਨੀਂਹ ਪੁੱਟਦਿਆਂ ਪਲਾਸਟਿਕ ਦੀ ਕੈਨੀ ਵਿਚ ਪਏ 336 ਵੱਖ-ਵੱਖ...

The mischievous miscreants attacked Dr. Phillaur. Statue of BR Ambedkar damaged The mischievous miscreants attacked Dr. Phillaur. Statue of BR Ambedkar damaged
ਅਪਰਾਧ25 mins ago

ਸ਼ਰਾਰਤੀ ਅਨਸਰਾਂ ਨੇ ਫਿਲੌਰ ‘ਚ ਡਾ. ਬੀਆਰ ਅੰਬੇਡਕਰ ਦਾ ਬੁੱਤ ਨੁਕਸਾਨਿਆ

ਫਿਲੌਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਅੱਧੀ ਰਾਤ...

Arhati Rajan of Hoshiarpur was rescued from the clutches of kidnappers Arhati Rajan of Hoshiarpur was rescued from the clutches of kidnappers
ਅਪਰਾਧ38 mins ago

ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾਇਆ

ਹੁਸ਼ਿਆਰਪੁਰ : ਪੰਜਾਬ ਪੁਲਿਸ ਨੇ 24 ਘੰਟਿਆਂ ਅੰਦਰ ਹੁਸ਼ਿਆਰਪੁਰ ਦੇ ਆੜ੍ਹਤੀ ਰਾਜਨ ਨੂੰ ਅਗ਼ਵਾਕਾਰਾਂ ਦੇ ਚੁੰਗਲ ਤੋਂ ਛੁਡਾ ਕੇ ਵੱਡੀ...

Honoring Maheshinder Singh Grewal of Shiromani Akali Dal Honoring Maheshinder Singh Grewal of Shiromani Akali Dal
ਪੰਜਾਬੀ47 mins ago

ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕੀਤਾ ਸਨਮਾਨ

ਮਲੌਦ : ਸ਼੍ਰੋਮਣੀ ਅਕਾਲੀ ਦਲ ਦੇ ਨਿਧੱੜਕ ਤੇ ਸਿਰਕੱਢ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ...

MLA Lakha congratulates Charanjit Channi by feeding him laddu MLA Lakha congratulates Charanjit Channi by feeding him laddu
ਪੰਜਾਬੀ58 mins ago

ਵਿਧਾਇਕ ਲੱਖਾ ਨੇ ਚਰਨਜੀਤ ਚੰਨੀ ਨੂੰ ਲੱਡੂ ਖਿਲਾ ਕੇ ਦਿੱਤੀ ਵਧਾਈ

ਪਾਇਲ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਬੀਤੀ ਰਾਤ ਗੱਡੀ ‘ਚ ਬਹਿ ਕੇ ਸਕੱਤਰੇਤ ਮੁੱਖ ਮੰਤਰੀ...

Charanjit Singh Channi shared laddu in the joy of becoming Chief Minister Charanjit Singh Channi shared laddu in the joy of becoming Chief Minister
ਪੰਜਾਬੀ1 hour ago

ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ‘ਚ ਲੱਡੂ ਵੰਡੇ

ਸ੍ਰੀ ਮਾਛੀਵਾੜਾ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਬਣਨ ਦੀ ਖੁਸ਼ੀ...

Four ministers in the Captain's government will not return to Channy's new cabinet Four ministers in the Captain's government will not return to Channy's new cabinet
ਪੰਜਾਬ ਨਿਊਜ਼1 hour ago

ਚੰਨੀ ਦੀ ਨਵੀਂ ਕੈਬਨਿਟ ’ਚ ਕੈਪਟਨ ਸਰਕਾਰ ਦੇ ਚਾਰ ਮੰਤਰੀਆਂ ਦੀ ਨਹੀਂ ਹੋਵੇਗੀ ਵਾਪਸੀ

ਚੰਡੀਗੜ੍ਹ: ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਕਈ ਨੌਜਵਾਨ ਚਿਹਰੇ ਸ਼ਾਮਲ ਹੋ ਸਕਦੇ ਹਨ। ਉੱਥੇ, ਕੈਪਟਨ...

Offline classes started at City University Offline classes started at City University
ਪੰਜਾਬ ਨਿਊਜ਼2 hours ago

ਸੀਟੀ ਯੂਨੀਵਰਸਿਟੀ ਵਿਖੇ ਸ਼ੁਰੂ ਹੋਈਆਂ ਆਫ਼ਲਾਇਨ ਕਲਾਸਾਂ

ਲੁਧਿਆਣਾ : ਸੀਟੀ ਯੂਨੀਵਰਸਿਟੀ ਕੈਂਪਸ ਵਿਚ ਇਕ ਵਾਰ ਫਿਰ ਤੋਂ ਰੌਣਕ ਵਾਪਿਸ ਆ ਗਈ ਹੈ ਕਿਉਂਕਿ ਇਸਦੇ ਦੂਜੇ ਅਤੇ ਤੀਜੇ...

Justin Trudeau is set to become Canada's next prime minister Justin Trudeau is set to become Canada's next prime minister
ਪੰਜਾਬੀ2 hours ago

ਜਸਟਿਨ ਟਰੂਡੋ ਦਾ ਫਿਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨਾ ਤੈਅ

ਟੋਰਾਂਟੋ : ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਦਿਵਾਈ ਪਰ...

Warm welcome of Singh Sahib Giani Harpreet Singh by Sikh leaders in Pakistan Warm welcome of Singh Sahib Giani Harpreet Singh by Sikh leaders in Pakistan
ਧਰਮ3 hours ago

ਪਾਕਿਸਤਾਨ ‘ਚ ਸਿੱਖ ਆਗੂਆਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦਾ ਨਿੱਘਾ ਸਵਾਗਤ

ਅੰਮ੍ਰਿਤਸਰ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਉਣ ਲਈ ਭਾਰਤ ਤੋਂ 9...

Punjab Cabinet discusses implementation of pro-poor initiatives in a timely manner Punjab Cabinet discusses implementation of pro-poor initiatives in a timely manner
ਪੰਜਾਬ ਨਿਊਜ਼3 hours ago

ਪੰਜਾਬ ਮੰਤਰੀ ਮੰਡਲ ਨੇ ਮੀਟਿੰਗ ‘ਚ ਗਰੀਬ ਪੱਖੀ ਪਹਿਲਕਦਮੀਆਂ ਨੂੰ ਸਮਾਂਬੱਧ ਢੰਗ ਨਾਲ ਲਾਗੂ ਕਰਨ ਬਾਰੇ ਕੀਤਾ ਵਿਚਾਰ ਵਟਾਂਦਰਾ

ਚੰਡੀਗੜ੍ਹ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਆਪਣੀ ਪਹਿਲੀ ਮੀਟਿੰਗ ਵਿੱਚ ਗਰੀਬ ਪੱਖੀ...

Trending