ਪੰਜਾਬੀ
ਆਸਟਰੇਲੀਆ ਪਹੁੰਚੇ ਗਿੱਪੀ ਤੇ ਸੋਨਮ, ਲੋਕਲ ਰਵਾਇਤ ਮੁਤਾਬਕ ਸ਼ਾਨਦਾਰ ਸਵਾਗਤ
Published
2 years agoon
ਪੰਜਾਬੀ ਫਿਲਮ ਇੰਡਸਟਰੀ ਦੇ ਕਾਮਯਾਬ ਅਦਾਕਾਰ, ਪ੍ਰੋਡਿਊਸਰ ਅਤੇ ਡਾਇਰੈਕਟਰ ਗਿੱਪੀ ਗਰੇਵਾਲ ਆਸਟਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਪਹੁੰਚ ਗਏ ਹਨ। ਉਨ੍ਹਾਂ ਦੇ ਨਾਲ ਅਦਾਕਾਰਾ ਸੋਨਮ ਬਾਜਵਾ ਅਤੇ ਭਾਨਾ ਸਿੱਧੂ ਵੀ ਪਹੁੰਚੇ ਹਨ। ਆਪਣੀ 29 ਜੂਨ ਨੂੰ ਰਲੀਜ਼ ਹੋਣ ਵਾਲੀ ਫਿਲਮ ਕੈਰੀ ਆਨ ਜੱਟਾ 3 ਦੀ ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਆਉਣ ਵਾਲਾ ਹਫ਼ਤਾ ਆਸਟਰੇਲੀਆ ਵਿਚ ਰਹਿਣਗੇ।
ਸਿਡਨੀ ਏਅਰਪੋਰਟ ‘ਤੇ ਉਨ੍ਹਾਂ ਦੇ ਭਰਾ ਸਿੱਪੀ ਗਰੇਵਾਲ ਅਤੇ ਦੋਸਤਾਂ ਮਿੱਤਰਾਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਸੁਆਗਤ ਕੀਤਾ ਗਿਆ। ਆਸਟਰੇਲੀਆ ਦੇ ਐਬੂਰਿਜਨਲਸ ਵੱਲੋਂ ਪੁਰਾਤਨ ਰਵਾਇਤ ਮੁਤਾਬਕ ਗਿੱਪੀ ਤੇ ਸੋਨਮ ਦਾ ਸਵਾਗਤ ਹੋਇਆ। ਐਬੂਰਿਜਨਲਸ ਨੇ ਰਵਾਇਤੀ ਸਾਜ਼ਾਂ ਅਤੇ ਪੰਜਾਬੀ ਭਾਸ਼ਾ ਵਿੱਚ ਸਤਿ ਸ੍ਰੀ ਅਕਾਲ ਅਤੇ ਜੀ ਆਇਆਂ ਨੂੰ ਆਖ ਕੇ ਸਟਾਰ ਕਾਸਟ ਦਾ ਸੁਆਗਤ ਕੀਤਾ।
ਜ਼ਿਕਰਯੋਗ ਹੈ ਕਿ ਕੈਰੀ ਆਨ ਜੱਟਾ ਦਾ ਸਿੱਕੁਅਲ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਹੈ। ਪਹਿਲੀ ਫਿਲਮ ਹਿੱਟ ਮਾਸਟਰ ਪੀਸ ਸਾਬਤ ਹੋਈ ਸੀ, ਦੂਜੀ ਨੇ ਚੰਗਾ ਕਾਰੋਬਾਰ ਕੀਤਾ ਸੀ ਤੇ ਤੀਜੀ ਉੱਪਰ ਖੁਦ ਗਿੱਪੀ ਨੇ ਕਾਫ਼ੀ ਖ਼ਰਚਾ ਕੀਤਾ ਹੈ। ਉਮੀਦ ਹੈ ਕਿ ਲੰਬੀ ਉਡੀਕ ਬਾਅਦ ਆਈ ਇਸ ਕਾਮੇਡੀ ਫਿਲਮ ਨੂੰ ਲੋਕ ਚੰਗਾ ਹੁੰਗਾਰਾ ਦੇਣਗੇ।
You may like
-
ਮਸ਼ਹੂਰ ਗਾਇਕ ਗਿੱਪੀ ਗਰੇਵਾਲ ਦੀ ਪਤਨੀ ਦੀ ਇਮੋਸ਼ਨਲ ਪੋਸਟ
-
ਆਸਟ੍ਰੇਲੀਆ ਨੇ ਵੀਜ਼ਾ ਨਿਯਮਾਂ ‘ਚ ਕੀਤਾ ਬਦਲਾਅ – ਜਾਣੋ ਭਾਰਤੀਆਂ ‘ਤੇ ਇਸ ਦਾ ਕੀ ਅਸਰ ਪਵੇਗਾ?
-
ਆਸਟ੍ਰੇਲੀਆ ‘ਚ ਨੌਜਵਾਨ ਦੀ ਮੌ..ਤ: 5 ਮਹੀਨੇ ਪਹਿਲਾਂ ਪਤਨੀ ਨੂੰ ਮਿਲਣ ਗਿਆ ਸੀ
-
ਆਸਟ੍ਰੇਲੀਆ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖੁਸ਼ਖਬਰੀ, ਮਿਲੀ ਵੱਡੀ ਰਾਹਤ
-
6 ਸਾਲ ਦੀ ਬੱਚੀ ਨੇ 3 ਕਰੋੜ ਦਾ ਖਰੀਦਿਆ ਘਰ, ਇੰਨੀ ਛੋਟੀ ਉਮਰ ‘ਚ ਕਿਵੇਂ ਬਣ ਗਈ ਘਰ ਦੀ ਮਾਲਕਣ? ਜਾਣੋ
-
ਗਿੱਪੀ ਗਰੇਵਾਲ ਨੇ ਸੰਜੇ ਦੱਤ ਨਾਲ ਕੀਤੀ ਮੁਲਾਕਾਤ, ਸਾਹਮਣੇ ਆਈਆਂ ਤਸਵੀਰਾਂ
